ਜੇਐੱਨਐੱਨ, ਨਵੀਂ ਦਿੱਲੀ : Zini Mobiles ਨੇ ਦੁਨੀਆ ਦਾ ਸਭ ਤੋਂ ਛੋਟਾ ਫੋਨ Zanco tiny t2 ਲਾਂਚ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਸ ਫੋਨ ਦਾ ਸਾਈਜ਼ ਇਕ ਅੰਗੂਠੇ ਦੇ ਬਰਾਬਰ ਹੈ। ਦੱਸ ਦਈਏ ਕਿ ਇਹ ਫੋਨ Zanco tiny t1 ਦਾ ਹੀ ਅਪਗ੍ਰੇਡ ਵਰਜ਼ਨ ਹੈ ਤੇ ਇਸ 'ਚ ਯੂਜ਼ਰਜ਼ ਨੂੰ ਕੈਮਰੇ ਦੀ ਸੁਵਿਧਾ ਦੇ ਨਾਲ ਹੀ ਲੁੱਕ 14 ਫ਼ੀਚਰਜ਼ ਪ੍ਰਾਪਤ ਹੋਵੇਗਾ। ਫੋਨ ਨੂੰ ਯੂਜ਼ਰਜ਼ ਮਾਰਕੀਟ 'ਚ ਲਾਂਚ ਕੀਤਾ ਗਿਆ ਹੈ ਜਿਸ ਨਾਲ ਯੂਜ਼ਰਜ਼ ਅਧਿਕਾਰਿਕ ਵੈੱਬਸਾਈਟ ਦੇ ਜ਼ਰੀਏ ਬੁਕ ਕਰਵਾ ਸਕਦੇ ਹੋ। ਦੁਨੀਆ ਦੇ ਸਭ ਤੋਂ ਛੋਟੇ 3G ਮੋਬਾਈਲ Zanco Tiny T2 'ਚ ਸਾਈਜ਼ ਦੇ ਇਲਾਵਾ ਇਕ ਹੋਰ ਖ਼ਾਸ ਗੱਲ ਹੈ ਇਸ ਫੋਨ ਦੀ ਮਦਦ ਨਾਲ ਯੂਜ਼ਰਜ਼ ਫੋਟੋਗ੍ਰਾਫੀ ਵੀ ਕਰ ਸਕਦੇ ਹਨ। ਯੂਜ਼ਰਜ਼ ਇਸ ਛੋਟੇ ਮੋਬਾਈਲ ਨਾਲ ਫੋਟੋ ਤੇ ਵੀਡੀਓ ਕੈਪਚਰ ਕਰ ਸਕਦੇ ਹਨ।

ਫ਼ੀਚਰਜ਼ ਤੇ ਸਪੈਸੀਫਿਕੇਸ਼ਨਜ਼

ਫੋਨ ਦੇ ਸਾਈਜ਼ ਨੂੰ ਦੇਖ ਕੇ ਤੁਸੀਂ ਸੋਚਦੇ ਹੋਵੋਗੇ ਕਿ ਫੋਨ 'ਚ ਜ਼ਿਆਦਾ ਫ਼ੀਚਰਜ਼ ਉਪਲਬਧ ਨਹੀਂ ਹੋਣਗੇ, ਜਦਕਿ ਇਸ ਫੋਨ 'ਚ ਤੁਹਾਨੂੰ ਵੀਡੀਓ ਰਿਕਾਰਡਿੰਗ ਦੇ ਇਲਾਵਾ ਮਾਈਕ੍ਰੋਐੱਸਡੀ ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ 32 ਜੀਬੀ ਦਾ ਡਾਟਾ ਸਟੋਰ ਕਰ ਸਕਦੇ ਹਨ। ਇਸ ਦੇ ਇਲਾਵਾ ਫ਼ੀਚਰਜ਼ ਦੇ ਤੌਰ 'ਤੇ Zanco Tiny T2 ਮੋਬਾਈਲ ਫੋਨ 'ਚ ਐੱਫਐੱਮ ਰੇਡੀਓ, MP3 & MP4 ਫਾਈਲਸ, ਪਲੇ ਰੇਟਰੋ ਗੇਮਜ਼ ਤੇ ਕੈਲੇਂਡਰ ਵੀ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਸੁਰੱਖਿਆ ਲਈ ਐੱਸਓਐੱਸ ਫ਼ੀਚਰ ਦੀ ਵੀ ਸੁਵਿਧਾ ਹੈ। ਫੋਨ 'ਚ ਦਿੱਤੇ ਗਏ ਟਾਕ ਐਂਡ ਟੈਕਸਟ ਫ਼ੀਚਰ ਦੀ ਮਦਦ ਨਾਲ ਯੂਜ਼ਰਜ਼ ਸਿਰਫ਼ ਬੋਲ ਕੇ ਵੀ ਟਾਈਪ ਕਰ ਸਕਦੇ ਹੋ।

Zanco Tiny t2 'ਚ ਫੋਟੋਗ੍ਰਾਫੀ ਲਈ ਡਿਊਲ ਫ੍ਰੰਟ ਤੇ ਰੀਅਰ ਕੈਮਰਾ ਮੌਜੂਦ ਹੈ। ਖ਼ਾਸ ਗੱਲ ਇਹ ਹੈ ਕਿ ਫੋਟੋ ਕਲਿਕ ਕਰਨ ਦੇ ਬਾਅਦ ਤੁਸੀਂ ਐੱਸਡੀ ਕਾਰਡ ਦੀ ਮਦਦ ਨਾਲ ਯੂਜ਼ਰਜ਼ ਫੋਟੋ ਨੂੰ ਸਿੱਧਾ ਹੀ ਆਪਣੇ ਦੂਸਰੇ ਫੋਨ 'ਚ ਟ੍ਰਾਂਸਫਰ ਕਰ ਸਕਦੇ ਹੋ। ਇਸ ਦੇ ਨਾਲ ਹੀ ਡਿਵਾਈਸ 'ਚ ਇਸਤੇਮਾਲ ਕੀਤੀ ਗਈ ਬੈਟਰੀ ਕੰਪਨੀ ਦੇ ਅਨੁਸਾਰ ਇਕ ਵਾਰ ਚਾਰਜ ਕਰਨ 'ਤੇ 6 ਘੰਟੇ ਆਸਾਨੀ ਨਾਲ ਚੱਲ ਸਕਦੀ ਹੈ।

Posted By: Sarabjeet Kaur