Technology news ਜੇਐੱਨਐੱਨ, ਨਵੀਂ ਦਿੱਲੀ : ਹਰ ਮਹੀਨੇ ਦੇ ਰਿਚਾਰਜ ਦੇ ਝੰਜਟ ਤੋਂ ਛੁੁੱਟੀ ਪਾਉਣੀ ਚਾਹੀਦੀ ਹੈ, ਤਾਂ ਅਸੀਂ ਤੁਹਾਡੇ ਲਈ ਬੀਐੱਸਐੱਨਐੱਲ ਦਾ ਇਕ ਖ਼ਾਸ ਪ੍ਰੀ-ਪੇਡ ਰਿਚਾਰਜ ਪਲਾਨ ਐਲਾਨ ਲੈ ਕੇ ਆਏ ਹਾਂ, ਜੋ ਪੂਰਾ ਇਕ ਮਹੀਨੇ ਦੀ ਕੁਆਲਿਟੀ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਡੇਲੀ 2 ਜੀਬੀ ਡੇਟਾ ਦੇ ਨਾਲ ਅਨਲਿਮਟਿਡ ਕਾਲਿੰਗ ਸਮੇਤ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਸਾਧਾਰਨ ਸ਼ਬਦਾਂ ’ਚ ਕਹੀਏ ਤਾਂ ਬੀਐੱਸਐੱਨਐੱਲ ਦਾ 365 ਰੁਪਏ ਵਾਲਾ ਰਿਚਾਰਜ ਪਲਾਨ 365 ਦਿਨ (ਭਾਵ) ਵਾਲਾ ਰਿਚਾਰਜ ਪਲਾਨ 365 ਦਿਨ (ਭਾਵ) ਇਕ ਸਾਲ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਰਿਚਾਰਜ ਪਲਾਨ ’ਤੇ ਰੋਜ਼ਾਨਾ ਦੇ ਹਿਸਾਬ ਨਾਲ ਮਾਤਰ ਇਕ ਰੁਪਏ ਖ਼ਰਚ ਆਵੇਗਾ।


ਮਿਲਣਗੀਆਂ ਇਹ ਸੁਵਿਧਾਵਾਂ

365 ਰੁਪਏ ਵਾਲੇ ਬੀਐੱਸਐੱਨਐੱਲ ਦੇ ਪ੍ਰੀਪੇਡ ਰਿਚਾਰਜ ਪਲਾਨ ’ਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਹ ਪਲਾਨ ਪੈਕ ਦੇ ਨਾਲ ਆਉਂਦਾ ਹੈ, ਜਿਸ ਦੇ ਤਹਿਤ 10 ਜਨਵਰੀ ਤਕ ਸ਼ੁਰੂਆਤੀ 60 ਦਿਨਾਂ ਲਈ ਰੋਜ਼ਾਨਾ 250 ਮਿੰਟ ਦਿੱਤੇ ਜਾਣਗੇ। ਹੁਣ ਇਸ ਲਿਮਟਿਡ ਨੂੰ ਹਟਾ ਦਿੱਤਾ ਗਿਆ ਹੈ। (ਭਾਵ) ਸਾਰੇ ਬੀਐੱਸਐੱਨਐੱਲ ਪਲਾਨ ’ਚ ਦੇਸ਼ ਭਰ ’ਚ ਬਿਨਾਂ FUP ਲਿਮਟਿਡ ਦੇ ਅਨਲਿਮਟਿਡ ਵਾਇਸ ਕਾਲ ਆਫ਼ਰ ਕੀਤਾ ਜਾਂਦਾ ਹੈ।


ਸਾਲਾਨਾ ਮਿਆਦ ਵਾਲੇ ਹੋਰ ਰਿਚਾਰਜ ਪਲਾਨ

ਦੱਸ ਦਈਏ ਕਿ ਬੀਐੱਸਐੱਨਐੱਲ ਦਾ 365 ਰੁਪਏ ਦੀ ਸਾਲਾਨਾ ਮਿਆਦ ਵਾਲਾ ਪ੍ਰੀਪੇਡ ਰਿਚਾਰਜ ਪਲਾਨ ਕਿਸੇ ਵੀ ਟੈਲੀਕਾਮ ਕੰਪਨੀ ਵੱਲੋ ਪੇਸ਼ ਕੀਤਾ ਜਾਣ ਵਾਲਾ ਸਭ ਤੋਂ ਸਸਤਾ ਰਿਚਾਰਜ ਪਲਾਨ ਹੈ। ਜੀਓ ਦਾ ਸਾਲਾਨਾ ਪ੍ਰੀਪੇਡ ਰਿਚਾਰਜ ਪਲਾਨ 1,299 ਰੁਪਏ ’ਚ ਆਉਂਦਾ ਹੈ, ਜਦਕਿ ਏਅਰਟੇਲ ਦਾ ਸਾਲਾਨਾ ਰਿਚਾਰਜ ਪਲਾਨ 1,498 ਰੁਪਏ ’ਚ ਆਉਂਦਾ ਹੈ।

Posted By: Sarabjeet Kaur