ਜੇਐੱਨਐੱਨ, ਨਵੀਂ ਦਿੱਲੀ : Redmi K30 Pro ਦਾ ਪਿਛਲੇ ਕਾਫ਼ੀ ਸਮੇਂ ਤੋਂ ਯੂਜ਼ਰਜ਼ ਇੰਤਜ਼ਾਰ ਕਰ ਰਹੇ ਸੀ। ਹੁਣ Xiaomi ਨੇ ਆਖੀਰਕਾਰ Redmi K30 Pro ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ Redmi K30 Pro Zoom Edition ਨੂੰ ਵੀ ਲਾਂਚ ਕੀਤਾ ਗਿਆ ਹੈ। Redmi K30 Pro ਤੇ ਇਸ ਦੇ Zoom Edition ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਸਨੈਪਡ੍ਰੈਗਨ 865 ਪ੍ਰੋਸੈਸਰ ਤੇ 8 ਜੀਬੀ ਤਕ ਦੀ ਰੈਮ ਦਿੱਤੀ ਗਈ ਹੈ। ਦੋਵਾਂ ਫੋਨਜ਼ ਦੇ ਫ਼ੀਚਰਜ਼ ਬਰਾਬਰ ਹਨ। ਬਸ ਦੋਵਾਂ ਦੇ ਕੈਮਰਾ ਫ਼ੀਚਰਜ਼ 'ਚ ਅੰਤਰ ਹੈ। ਇਸ ਦੇ ਨਾਲ ਹੀ ਫੋਨ ਦੀ ਸ਼ੁਰੂਆਤੀ ਕੀਮਤ 2,999 ਚੀਨੀ ਯੁਆਨ (ਭਾਵ) 32,500 ਰੁਪਏ ਹੈ। Redmi K30 Pro Zoom Edition ਦੀ ਸ਼ੁਰੂਆਤੀ ਕੀਮਤ 3,799 ਚੀਨੀ ਯੁਆਨ (ਭਾਵ) ਕਰੀਬ 41,000 ਰੁਪਏ ਹੈ।

Redmi K30 Pro ਤੇ Redmi K30 Pro Zoom Edition ਦੀ ਕੀਮਤ

Redmi K30 Pro ਦੀ ਗੱਲ ਕਰੀਏ ਤਾਂ ਇਸ ਦੇ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 2,999 ਚੀਨੀ (ਭਾਵ) ਕਰੀਬ 32,500 ਰੁਪਏ ਹੈ। ਇਸ ਦੇ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 3,399 ਚੀਨੀ ਯੁਆਨ ਕਰੀਬ 36,000 ਰੁਪਏ ਹੈ। 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 3,699 ਚੀਨੀ ਯੁਆਨ ਕਰੀਬ 40,000 ਰੁਪਏ ਹੈ। Redmi K30 Pro Zoom Edition ਦੀ ਗੱਲ ਕਰੀਏ ਤਾਂ ਇਸ ਦੇ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 41,000 ਰੁਪਏ ਹੈ। 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 43,000 ਰੁਪਏ ਹੈ। ਦੋਵਾਂ ਹੀ ਫੋਨਜ਼ ਨੂੰ ਵ੍ਹਾਈਟ, ਬਲੂ, ਪਰਪਲ ਤੇ ਗ੍ਰੇਅ ਕਲਰ 'ਚ ਉਪਲਬਧ ਕਰਾਇਆ ਜਾਵੇਗਾ। ਇਸ ਦੀ ਸੇਲ ਚੀਨ 'ਚ 27 ਮਾਰਚ ਤੋਂ ਸ਼ੁਰੂ ਹੋਵੇਗੀ।


Redmi K30 Pro ਦੇ ਫ਼ੀਚਰਜ਼

ਇਹ ਫੋਨ ਡਿਊਲ-ਸਿਮ ਨੂੰ ਸਪੋਰਟ ਕਰਦਾ ਹੈ। ਨਾਲ ਹੀ ਐਂਡਰਾਇਡ 10 'ਤੇ ਅਧਾਰਿਤ MIUI 11 'ਤੇ ਕੰਮ ਕਰਦਾ ਹੈ। ਇਸ 'ਚ 6.67 ਇੰਚ ਦੀ ਫੁੱਲ ਐੱਚਡੀਆਰ+ਓਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਤੇ 8 ਜੀਬੀ ਤਕ ਦੀ ਰੈਮ ਤੋਂ ਲੈਸ ਹੈ। ਇਹ ਫੋਨ 5 ਜੀ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪਹਿਲਾ ਸੈਂਸਰ 64 ਮੈਗਾਪਿਕਸਲ ਦਾ ਹੈ। ਇਹ Sony IMX686 ਸੈਂਸਰ ਦੇ ਨਾਲ ਆਉਂਦਾ ਹੈ। ਦੂਜਾ 5 ਮੈਗਾਪਿਕਸਲ ਦਾ ਮੈਕਰੋ ਸੈਂਸਰ, ਤੀਜਾ 13 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਤੇ ਚੌਥਾ 2 ਮੈਗਾਪਿਕਸਲ ਦਾ ਸੈਂਸਰ ਹੈ। ਇਸ ਦੇ ਇਲਾਵਾ 20 ਮੈਗਾਪਿਕਸਲ ਦਾ ਪਾਪ-ਅੱਪ ਸੈਲਫੀ ਸੈਂਸਰ ਵੀ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ 4700 ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Posted By: Sarabjeet Kaur