ਬਲਵਿੰਦਰ ਸਿੰਘ, ਖੰਨਾ

ਮੰਗਲਵਾਰ ਨੂੰ ਪੰਜਾਬ ਟੀਚਰਜ਼ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੋਹਾਲੀ ਦੀ ਅਗਵਾਈ 'ਚ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਚੰਡੀਗੜ੍ਹ ਵਿਖੇ ਹੋਈ। ਪੈਨਲ 'ਚ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ, ਡੀਜੀਐੱਸਈ ਪ੍ਰਸ਼ਾਂਤ ਗੋਇਲ ਤੇ ਹੋਰ ਅਮਲਾ ਵੀ ਮੌਜੂੂਦ ਸੀ। ਐਸੋਸੀਏਸ਼ਨ ਵੱਲੋਂ 8886 ਅਧਿਆਪਕਾਂ ਦਾ ਪਰਖ ਕਾਲ ਘੱਟ ਕੀਤੇ ਜਾਣ, ਰਹਿੰਦੀਆਂ ਡੀਮਾਂਡ ਪੋਸਟਾਂ ਸੈਕਸ਼ਨ ਕਰਨ, 5178 ਅਧਿਆਪਕਾਂ ਨੂੰ ਫੁੱਲ ਸਕੇਲ 'ਤੇ ਜਲਦ ਰੈਗੂਲਰ ਕਰਨ, ਰਮਸਾ 'ਚ ਕੰਮ ਕਰ ਰਹੇ ਲੈਬ ਅਟੈਂਡੈਂਟ, ਐੱਸਐੱਸਏ/ਰਮਸਾ ਤੇ ਮਿਡ ਡੇ ਮੀਲ ਸੋਸਾਇਟੀ 'ਚ ਕੰਮ ਕਰਦੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਵਿਭਾਗ 'ਚ ਰੈਗੂੁਲਰ ਕਰਨ ਤੇ 3582 ਅਧਿਆਪਕਾਂ ਦੀ ਵੇਟਿੰਗ ਲਿਸਟ ਜਾਰੀ ਕਰਨ ਦੇ ਨਾਲ-ਨਾਲ ਜ਼ਰੂਰਤਮੰਦ ਕਾਡਰ ਦੀਆਂ ਬਦਲੀਆਂ ਲੋੜਵੰਦ ਸਟੇਸ਼ਨਾਂ 'ਤੇ ਕਰਨ ਆਦਿ ਮੰਗਾਂ 'ਤੇ ਚਰਚਾ ਹੋਈ।

ਸਿੱਖਿਆ ਮੰਤਰੀ ਸੋਨੀ ਵੱਲੋਂ 8886 ਅਧਿਆਪਕਾਂ ਦਾ ਪਰਖ ਕਾਲ ਘੱਟ ਕਰਨ ਦੀ ਮੰਗ ਨੂੰ ਮੰਨਦਿਆਂ ਮੌਕੇ 'ਤੇ ਹੀ ਸਕੱਤਰ ਸਕੂਲ ਸਿੱਖਿਆ ਨੂੰ ਤਜਵੀਜ਼ ਤਿਆਰ ਕਰਨ ਦੇ ਹੁਕਮ ਕੀਤੇ ਤੇ ਅਗਲੀ ਕੈਬਨਿਟ 'ਚ ਮੁੱਦਾ ਰੱਖਣ ਦਾ ਭਰੋਸਾ ਦਿੱਤਾ। 5178 ਅਧਿਆਪਕਾਂ ਦਾ ਮੁੱਦਾ ਆਉਣ ਵਾਲੀ ਕੈਬਨਿਟ 'ਚ ਪਹਿਲ ਦੇ ਅਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ, ਰਮਸਾ 'ਚ ਕੰਮ ਕਰ ਰਹੇ ਲੈਬ ਅਟੈਂਡੈਂਟ, ਐੱਸਐੱਸਏ/ਰਮਸਾ ਤੇ ਮਿਡ ਡੇ ਮੀਲ ਸੁਸਾਇਟੀ 'ਚ ਕੰਮ ਕਰ ਰਹੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੁਲਰ ਕਰਨ ਲਈ ਵੀ ਸਿੱਖਿਆ ਸਕੱਤਰ ਨੂੰ ਤਜਵੀਜ਼ ਤਿਆਰ ਕਰਨ ਲਈ ਕਿਹਾ

3582 ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਖਨੌਰੀ ਵੱਲੋਂ ਮੰਗ ਰੱਖਣ 'ਤੇ ਮੰਤਰੀ ਵੱਲੋਂ ਮੌਕੇ 'ਤੇ ਹੀ ਵੇਟਿੰਗ ਲਿਸਟ ਜਾਰੀ ਕਰਵਾਈ ਗਈ। ਆਗੂ ਵੱਲੋਂ 3582 ਕੇਡਰ ਦੇ ਲੋੜਵੰਦ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੀ ਮੰਗ 'ਤੇ ਮੰਤਰੀ ਨੇ ਸਹਿਮਤੀ ਦਿੱਤੀ।

ਇਸ ਮੌਕੇ ਜਿਵਲ ਜੈਨ, ਵਿਸ਼ਾਲ, ਮੁਨੀਸ਼ ਕੁਮਾਰ, ਪਵਨ ਕੁਮਾਰ, ਮੀਡ-ਤੇ-ਮੀਲ ਯੁਨੀਅਨ ਆਗੂ ਲਖਵਿੰਦਰ ਸਿੰਘ ਡੇਰਾਬੱਸੀ, ਦਵਿੰਦਰ ਪਟਿਆਲਾ, ਦਿਲਸ਼ੇਰ ਸਿੰਘ, ਲਖਵੀਰ ਮੋਹਾਲੀ, ਵਿਜੇ ਕੁਮਾਰ ਫ਼ਰੀਦਕੋਟ, ਬਲਜੀਤ ਸਿੰਘ ਲੁਧਿਆਣਾ, ਹਰਮਨਦੀਪ ਸਿੰਘ ਸੰਗਰੂਰ, ਸੰਦੀਪ ਕੁਮਾਰ ਡੋਗਰਾ, ਰਾਜਨ ਪਠਾਨਕੋਟ, ਰਾਜੀਵ ਮੌਂਗਾ ਜਲਾਲਾਬਾਦ, ਸੁਕੇਨਵੇਦ ਫਾਜ਼ਿਲਕਾ, ਜਾਵੇਦ ਇਕਬਾਲ ਸੰਗਰੂਰ, ਕੌਸ਼ੱਲਿਆ, ਮਾਇਆ, ਮੀਨੂ ਸੇਠੀ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।