style="text-align: justify;"> ਜੇਐੱਨਐੱਨ, ਅਟਾਰੀ : ਅਫਗਾਨੀਸਤਾਨ 'ਚੋਂ ਪਿਆਜ ਦੇ 14 ਅਤੇ ਫਰੂਟ ਤੇ ਡ੍ਰਾਈ ਫਰੂਟ ਦੇ 18 ਟਰੱਕ ਭਾਰਤ-ਪਾਕਿਸਤਾਨ ਸਰਹੱਦ 'ਤੇ ਬਣੀ ਇੰਟੀਗ੍ਰੇਟਿਡ ਚੈੱਕ ਪੋਸਟ ਰਸਤੇ ਭਾਰਤ ਆਏ ਹਨ, ਜਿਨ੍ਹਾਂ ਨੂੰ ਕਸਟਮ ਦੇ ਉੱਚ ਅਧਿਕਾਰੀਆਂ ਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਪਿਆਜਾਂ ਦੇ ਟਰੱਕ ਲਿਜਾ ਰਹੇ ਚਾਲਕਾਂ ਨੇ ਦੱਸਿਆ ਕਿ ਅਫਗਾਨੀਸਤਾਨ 'ਚੋਂ ਪਿਆਜ ਲਿਆਉਣ ਨਾਲ ਕੀਮਤਾਂ 'ਚ ਗਿਰਾਵਟ ਆਵੇਗੀ। ਇਸੇ ਤਰ੍ਹਾਂ ਫਲਾਂ ਤੇ ਡ੍ਰਾਈ ਫਰੂਟ ਦੇ 18 ਟਰੱਕ ਭਾਰਤ ਆਏ ਹਨ, ਜਿਨ੍ਹਾਂ 'ਚ ਸੋਗੀ, ਮਨਕਾ, ਬਦਾਮ, ਕਾਜੂ, ਅੰਜੀਰ, ਅਨਾਰਦਾਨਾ, ਅਨਾਰ ਤੇ ਮਗਜ਼ ਸ਼ਾਮਲ ਹਨ।