ਚੰਡੀਗੜ੍ਹ : ਆਗਾਮੀ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਕੁੱਲ 2,01,12,383 ਵੋਟਰ ਆਪਣੇ ਪਸੰਦੀਦਾ ਆਗੂਆਂ ਦੀ ਚੋਣ ਕਰਨ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਅਤੇ 19 ਜਨਵਰੀ ਨੂੰ ਫਾਈਨਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋ ਜਾਵੇਗੀ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦਫ਼ਤਰ ਵੱਲੋਂ 1 ਸਤੰਬਰ 2018 ਤਕ ਪੰਜਾਬ ਵਿਚ 2,01,12,383 ਵੋਟਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿਚ 1,06,23,802 ਪੁਰਸ਼, 94,88,127 ਅੌਰਤਾਂ, 534 ਥਰਡ ਜੈਂਡਰ, 393 ਐੱਨਆਰਆਈ, 93,494 ਸਰਵਿਸ ਵੋਟਰ ਹਨ। ਇਨ੍ਹਾਂ ਵੋਟਰਾਂ ਵਿਚ 77,950 ਅੰਗਹੀਣ/ਵਿਕਲਾਂਗ/ਮੰਦਬੁੱਧੀ ਵੋਟਰ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਕਰੁਣਾ ਰਾਜੂ ਨੇ ਉਕਤ ਅੰਕੜਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 19 ਜਨਵਰੀ ਨੂੰ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟ ਦਾ ਅਧਿਕਾਰ ਦੇਣ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਤਕ ਵੋਟ ਬਣਾਈ ਜਾ ਸਕਦੀ ਹੈ।

ਹੁਸ਼ਿਆਰਪੁਰ 'ਚ ਸਭ ਤੋਂ ਵੱਧ ਵਿਕਲਾਂਗ/ਅੰਗਹੀਣ ਜਾਂ ਮੰਦਬੁੱਧੀ ਵੋਟਰ

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿਚ 77,950 ਵਿਕਲਾਂਗ/ਅੰਗਹੀਣ ਜਾਂ ਮੰਦਬੁੱਧੀ ਵੋਟਰ ਹਨ। ਇਨ੍ਹਾਂ ਵਿਚੋਂ 65344 ਚੋਣ ਕਮਿਸ਼ਨ ਦੇ ਵੈੱਬ ਪੋਰਟਲ ਨਾਲ ਰਜਿਸਟਰਡ ਹਨ। ਅੰਕੜੇ ਦੱਸਦੇ ਹਨ ਕਿ ਜ਼ਿਲ੍ਹਾ ਪਠਾਨਕੋਟ ਵਿਚ 2145, ਗੁਰਦਾਸਪੁਰ 'ਚ 5489, ਸ੍ਰੀ ਅੰਮਿ੍ਰਤਸਰ ਸਾਹਿਬ 'ਚ 6435, ਤਰਨ ਤਾਰਨ 'ਚ 3963, ਕਪੂਰਥਲਾ 'ਚ 2266, ਜਲੰਧਰ 'ਚ 5649, ਹੁਸ਼ਿਆਰਪੁਰ 'ਚ 9109, ਨਵਾਂਸ਼ਹਿਰ 'ਚ 2136, ਰੂਪਨਗਰ 'ਚ 1506, ਮੋਹਾਲੀ 'ਚ 2502, ਸ੍ਰੀ ਫਤਹਿਗੜ੍ਹ ਸਾਹਿਬ 'ਚ 2012, ਲੁਧਿਆਣਾ 'ਚ 3686, ਮੋਗਾ 'ਚ 2818, ਫਿਰੋਜ਼ੁਪਰ 'ਚ 3058, ਫਾਜ਼ਿਲਕਾ 'ਚ 2151, ਸ੍ਰੀ ਮੁਕਤਸਰ ਸਾਹਿਬ 'ਚ 4396, ਫਰੀਦਕੋਟ 'ਚ 1388, ਬਿਠੰਡਾ 'ਚ 2722, ਮਾਨਸਾ 'ਚ 3678, ਸੰਗਰੂਰ 'ਚ 4396, ਬਰਨਾਲਾ 'ਚ 2546 ਅਤੇ ਪਟਿਆਲਾ ਿੁਵਖੇ 3899 ਵਿਕਲਾਂਗ/ਅੰਗਹੀਣ ਜਾਂ ਮੰਦਬੁੱਧੀ ਵੋਟਰਾਂ ਦੀ ਪਛਾਣ ਕੀਤੀ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਸਭ ਤੋਂ ਵੱਧ 9109 ਅਤੇ ਸਭ ਤੋਂ ਘੱਟ ਫਰੀਦਕੋਟ 'ਚ 1388 ਵੋਟਰ ਹਨ।