ਨਵੀਂ ਦਿੱਲੀ (ਪੀਟੀਆਈ) : ਮਹਾਨ ਭਾਰਤੀ ਫੁੱਟਬਾਲਰ ਬਾਈਚੁੰਗ ਭੂਟੀਆ ਨੇ ਕਿਹਾ ਹੈ ਕਿ ਸਾਰੇ ਸਟ੍ਰਾਈਕਰਾਂ ਨੂੰ ਰੈਗੂਲਰ ਤੌਰ 'ਤੇ ਗੋਲ ਕਰਨ ਦੇ ਸਹੀ ਮੌਕੇ ਲੱਭਣ ਲਈ ਛੇਵੀਂ ਇੰਦਰੀ ਨੂੰ ਵਿਕਸਤ ਕਰਨਾ ਪਵੇਗਾ। ਭੂਟੀਆ ਨੇ ਕਿਹਾ ਕਿ ਸਟ੍ਰਾਈਕਰ ਤਦ ਹੀ ਕਾਮਯਾਬ ਹੋ ਸਕਦਾ ਹੈ ਜਦ ਉਹ ਗੋਲ ਕਰਨ ਦੇ ਮੌਕੇ ਨੂੰ ਸਹੀ ਤਰੀਕੇ ਨਾਲ ਪਰਖ਼ ਸਕੇ। ਭਾਰਤ ਲਈ 100 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣਨ ਵਾਲੇ ਭੂਟੀਆ ਨੇ ਕਿਹਾ ਕਿ ਇਹ ਉਸ ਛੇਵੀਂ ਇੰਦਰੀ ਬਾਰੇ ਹੈ। ਤੁਹਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਮੌਕਾ ਕਿੱਥੇ ਬਣ ਰਿਹਾ ਹੈ। ਦੁਨੀਆ ਦੇ ਸਭ ਤੋਂ ਚੰਗੇ ਸਟ੍ਰਾਈਕਰਾਂ ਵਿਚ ਇਹ ਸਮਝਦਾਰੀ ਹੈ।ਤੁਹਾਨੂੰ ਹਾਲਾਤ ਨੂੰ ਪੜ੍ਹਣਾ ਆਉਣਾ ਚਾਹੀਦਾ ਹੈ। ਜਦ ਤਕ ਤੁਸੀਂ ਆਪਣੀ ਛੇਵੀਂ ਇੰਦਰੀ ਵਿਕਸਤ ਨਹੀਂ ਕਰਦੇ ਤੁਸੀਂ ਇਕ ਕਾਮਯਾਬ ਸਟ੍ਰਾਈਕਰ ਨਹੀਂ ਹੋਵੋਗੇ। ਭੂਟੀਆ ਨੇ ਕਿਹਾ ਕਿ ਤੁਸੀਂ ਮੌਕਿਆਂ ਵਿਚੋਂ ਇਕ ਜਾਂ ਦੋ ਵਾਰ ਹੀ ਗੋਲ ਕਰਨ ਵਿਚ ਕਾਯਮਾਬ ਹੁੰਦੇ ਹੋ। ਇਸ ਲਈ ਤੁਹਾਨੂੰ ਜੋ ਵੀ ਮੌਕਾ ਮਿਲੇ ਉਸ ਵਿਚ ਪੂਰਾ ਜ਼ੋਰ ਲਾਉਣਾ ਪੈਂਦਾ ਹੈ।