ਨਵੀਂ ਦਿੱਲੀ, ਜੇਐੱਨਐੱਨ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨਿਆ ਤੇ ਰਵੀ ਕੁਮਾਰ ਨੇ 2020 ਟੋਕੀਓ ਓਲਪਿੰਕ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਪਹਿਲਵਾਨ ਬਜਰੰਗ ਪੁਨਿਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਇਨਲ 'ਚ ਜਗ੍ਹਾ ਬਣਾਉਣ ਦੇ ਨਾਲ ਹੀ ਭਾਰਤ ਲਈ ਦੂਸਰਾ ਓਲੰਪਿਕ ਕੋਟਾ ਹਾਸਿਲ ਕਰ ਲਿਆ।


ਬਜਰੰਗ ਨੇ ਕੁਆਰਟਰ ਫਾਇਨਲ 'ਚ 65 ਕਿੱਲੋ ਭਾਰ ਵਰਗ 'ਚ ਨਾਰਥ ਕੋਰੀਆ ਦੇ ਸੋਂਗ ਨੂੰ 8-1 ਦੇ ਵੱਡੇ ਅੰਤਰ ਨਾਲ ਹਰਾ ਕੇ ਸੈਮੀਫਾਇਨਲ 'ਚ ਜਗ੍ਹਾ ਪੱਕੀ ਕੀਤੀ।


ਉੱਥੇ ਹੀ 57 ਕਿੱਲੋ ਭਾਰ ਵਰਗ 'ਚ ਰਵੀ ਕੁਮਾਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਰਸ਼ ਪਹਿਲਵਾਨੀ 'ਚ ਪਹਿਲਾ ਓਲੰਪਿਕ ਟਿਕਟ ਹਾਸਿਲ ਕੀਤਾ। ਰਵੀ ਨੇ ਜਾਪਾਨ ਦੇ ਪਹਿਲਵਾਨ ਯੂਕੀ ਤਾਕਾਹਾਸ਼ੀ ਖ਼ਿਲਾਫ਼ 6-1 ਨਾਲ ਜਿੱਤ ਦਰਜ ਕੀਤੀ।

Posted By: Akash Deep