ਨਵੀਂ ਦਿੱਲੀ, ਆਨਲਾਈਨ ਡੈਸਕ : ਰਾਸ਼ਟਰਮੰਡਲ ਖੇਡਾਂ 2022 ਵਿਚ ਭਾਰਤ ਨੇ ਵੇਟਲਿਫਟਿੰਗ ’ਚ ਸਭ ਤੋਂ ਵੱਧ 10 ਤਗਮੇ ਜਿੱਤੇ ਹਨ। ਵੇਟਲਿਫਟਿੰਗ ਤੋਂ ਬਾਅਦ ਜੇ ਭਾਰਤ ਨੂੰ ਸਭ ਤੋਂ ਜ਼ਿਆਦਾ ਮੈਡਲਾਂ ਦੀ ਉਮੀਦ ਹੈ ਤਾਂ ਉਹ ਕੁਸ਼ਤੀ ਮੁਕਾਬਲਿਆਂ ਤੋਂ ਹੈ, ਜਿਸ ਦੇ ਮੈਚ ਅੱਜ ਸ਼ੁਰੂ ਹੋ ਰਹੇ ਹਨ। 5 ਤੇ 6 ਅਗਸਤ ਨੂੰ ਕੁਸ਼ਤੀ ਦੇ ਮੁਕਾਬਲੇ ਖੇਡੇ ਜਾਣਗੇ। 2018 ਦੀਆਂ ਕਾਮਨਵੈਲਥ ਗੇਮਾਂ ’ਚ ਭਾਰਤ ਨੇ ਕੁਸ਼ਤੀ ਵਿਚ 12 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ 5 ਸੋਨ ਤਗਮੇ ਸਨ। ਭਾਰਤ ਨੂੰ ਇਸ ਵਾਰ ਵੀ ਕੁਸ਼ਤੀ ’ਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।

ਵੇਟਲਿਫਟਿੰਗ ਤੋਂ ਬਾਅਦ ਭਾਰਤ ਨੂੰ ਕੁਸ਼ਤੀ ਤੋਂ ਬਹੁਤ ਉਮੀਦਾਂ ਹਨ। ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਕੁਸ਼ਤੀ ਵਿਚ ਭਾਰਤ ਦਾ ਸਟਾਰ ਹੈ ਅਤੇ ਦੇਸ਼ ਨੂੰ ਉਸ ਤੋਂ ਸੋਨੇ ਦੀਆਂ ਉਮੀਦਾਂ ਹਨ। ਬਜਰੰਗ 65 ਕਿਲੋਗ੍ਰਾਮ, ਵਿਨੇਸ਼ ਫੋਗਾਟ 53 ਕਿਲੋਗ੍ਰਾਮ, ਸਾਕਸ਼ੀ ਮਲਿਕ 62 ਕਿਲੋਗ੍ਰਾਮ ਅਤੇ ਦਿਵਿਆ ਕਾਕਰਾਨ 68 ਕਿੱਲੋ ਭਾਰ ਵਰਗ ’ਚ ਮੈਡਲ ਦੀ ਦਾਅਵੇਦਾਰੀ ਰੱਖਣਗੇ।

ਭਾਰਤੀ ਪਹਿਲਵਾਨਾਂ ਦਾ ਅੱਜ ਦਾ ਸ਼ਡਿਊਲ

03:00 ਵਜੇ : ਮੋਹਿਤ ਗਰੇਵਾਲ, ਪੁਰਸ਼ਾਂ ਦੀ ਫ੍ਰੀਸਟਾਈਲ 125 ਕਿਲੋਗ੍ਰਾਮ (ਕੁਸ਼ਤੀ)

03:00 ਵਜੇ: ਬਜਰੰਗ ਪੂਨੀਆ ਪੁਰਸਾਂ ਦੀ ਫ੍ਰੀਸਟਾਈਲ 65 ਕਿਲੋਗ੍ਰਾਮ (ਕੁਸ਼ਤੀ)

03:00 ਵਜੇ: ਦੀਪਕ ਪੂਨੀਆ, ਪੁਰਸ਼ਾਂ ਦੀ ਫ੍ਰੀਸਟਾਈਲ 86 ਕਿਲੋਗ੍ਰਾਮ (ਕੁਸ਼ਤੀ)

03:00 : ਅੰਸ਼ੂ ਮਲਿਕ - ਮਹਿਲਾ ਫ੍ਰੀਸਟਾਈਲ 57 ਕਿਲੋਗ੍ਰਾਮ (ਕੁਸ਼ਤੀ)

03:00 ਵਜੇ: ਸਾਕਸ਼ੀ ਮਲਿਕ - ਮਹਿਲਾ ਫ੍ਰੀਸਟਾਈਲ 62 ਕਿਲੋਗ੍ਰਾਮ (ਕੁਸ਼ਤੀ)

03:00 ਵਜੇ: ਦਿਵਿਆ ਕਾਕਰਾਨ - ਮਹਿਲਾ ਫ੍ਰੀਸਟਾਈਲ 68 ਕਿਲੋਗ੍ਰਾਮ (ਕੁਸ਼ਤੀ)।

Posted By: Harjinder Sodhi