ਸੋਨੀਪਤ : ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਪੂਰੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਨਾਮਵਰ ਭਲਵਾਨ ਆਪਣੀਆਂ ਓਲੰਪਿਕ ਦੀਆਂ ਤਿਆਰੀਆਂ ਨੂੰ ਪਰਖਣਗੇ। ਫ੍ਰੀ ਸਟਾਈਲ ਵਰਗ ਦੀ ਚੈਂਪੀਅਨਸ਼ਿਪ ਨੋਇਡਾ ਵਿਚ 23 ਤੇ 24 ਜਨਵਰੀ ਨੂੰ ਹੋਵੇਗੀ। ਮਹਿਲਾ ਵਰਗ ਦੇ ਮੁਕਾਬਲੇ 30-31 ਜਨਵਰੀ ਤੇ ਗ੍ਰੀਕੋ ਰੋਮਨ ਵਰਗ ਦੇ ਮੁਕਾਬਲੇ 20-21 ਫਰਵਰੀ ਨੂੰ ਫਗਵਾੜਾ ਵਿਚ ਕਰਵਾਏ ਜਾਣਗੇ।

ਕੈਂਪ 'ਚ ਖਿਡਾਰੀਆਂ ਦੀਆਂ ਕਮੀਆਂ ਸੁਧਾਰਾਂਗੇ : ਤੋਮਰ

ਸੋਨੀਪਤ : ਭਾਰਤੀ ਕੁਸ਼ਤੀ ਸੰਘ ਦੇ ਸਕੱਤਰ ਵਿਨੋਦ ਤੋਮਰ ਨੇ ਕਿਹਾ ਹੈ ਕਿ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਰਾਹੀਂ ਖਿਡਾਰੀਆਂ ਦੀਆਂ ਓਲੰਪਿਕ ਦੀਆਂ ਤਿਆਰੀਆਂ ਨੂੰ ਪਰਖਿਆ ਜਾਵੇਗਾ। ਇਸ ਤੋਂ ਬਾਅਦ ਕੈਂਪ ਲਾ ਕੇ ਉਨ੍ਹਾਂ ਦੀਆਂ ਕਮੀਆਂ ਨੂੰ ਸੁਧਾਰਿਆ ਜਾਵੇਗਾ। ਚੈਂਪੀਅਨਸ਼ਿਪ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਤਿੰਨ ਵਰਗਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਚੁੱਕਾ ਹੈ।