v> ਜੇਐੱਨਐੱਨ, ਨੂਰ ਸੁਲਤਾਨ : ਭਾਰਤ ਦੇ ਦੀਪਕ ਪੂਨੀਆ ਦਾ ਸ਼ਨਿਚਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਰਲਡ ਕੁਸ਼ਤੀ ਚੈਂਪੀਅਨਸ਼ਿਪ ਦੇ ਪੁਰਸਾਂ ਦੇ 86 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੀਪਕ ਨੇ ਇਸੇ ਦੇ ਨਾਲ ਟੋਕੀਓ ਓਲੰਪਿਕ 2020 ਦਾ ਕੋਟਾ ਹਾਸਲ ਕਰ ਲਿਆ। ਭਾਰਤ ਦੇ ਰਾਹੁਲ ਅਵਾਰੇ ਵੀ 61 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਪਹੁੰਚੇ ਪਰ ਭਾਰ ਵਰਗ ਓਲੰਪਿਕ 'ਚ ਸ਼ਾਮਲ ਨਾ ਹੋਣ ਕਾਰਨ ਉਨ੍ਹਾਂ ਨੂੰ ਕੋਟਾ ਨਹੀਂ ਮਿਲ ਸਕਿਆ।

ਦੀਪਕ ਇਸ ਚੈਂਪੀਅਨਸ਼ਿਪ 'ਚ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਚੌਥੇ ਭਾਰਤੀ ਪਹਿਲਵਾਨ ਬਣ ਗਏ। ਉਨ੍ਹਾਂ ਤੋਂ ਪਹਿਲਾਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਰਵੀ ਕੁਮਾਰ ਓਲੰਪਿਕ ਕੋਟਾ ਹਾਸਿਲ ਕਰ ਚੁੱਕੇ ਸਨ।

Posted By: Seema Anand