ਨੂਰ ਸੁਲਤਾਨ (ਪੀਟੀਆਈ) : ਭਾਰਤੀ ਦੀ ਚੋਟੀ ਦੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਮੰਗਲਵਾਰ ਨੂੰ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਫ ਦੇ ਚੌਥੇ ਦਿਨ ਜਾਪਾਨ ਦੀ ਮੌਜੂਦਾ ਚੈਂਪੀਅਨ ਮਾਯੂ ਮੁਕੈਦਾ ਹੱਥੋਂ ਹਾਰ ਕੇ ਖ਼ਿਤਾਬ ਦੀ ਦੌੜ 'ਚੋਂ ਬਾਹਰ ਹੋ ਗਈ। ਉਹ ਹੁਣ ਰੇਪਚੇਜ ਰਾਹੀਂ ਕਾਂਸੇ ਦੇ ਮੈਡਲ ਲਈ ਆਪਣੀ ਕਿਸਮਤ ਅਜ਼ਮਾਏਗੀ। ਵਿਨੇਸ਼ ਨੂੰ ਹਰਾਉਣ ਵਾਲੀ ਮੁਕੈਦਾ ਦੇ 53 ਕਿਲੋਗ੍ਰਾਮ ਦੇ ਫਾਈਨਲ ਵਿਚ ਥਾਂ ਬਣਾਉਣ ਕਾਰਨ ਭਾਰਤੀ ਭਲਵਾਨ ਨੂੰ ਰੇਪਚੇਜ ਰਾਹੀਂ ਦੂਜਾ ਮੌਕਾ ਮਿਲਿਆ ਹੈ। ਇਸੇ ਨਾਲ ਉਨ੍ਹਾਂ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਉਮੀਦ ਬਣੀ ਹੋਈ ਹੈ। ਤਿੰਨ ਮੈਚ ਜਿੱਤ ਕੇ ਉਹ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਆਪਣੀ ਥਾਂ ਪੱਕੀ ਕਰ ਸਕਦੀ ਹੈ। ਵਿਨੇਸ਼ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾ ਮੈਡਲ ਜਿੱਤਣ ਲਈ ਰੇਪਚੇਜ ਵਿਚ ਯੂਕਰੇਨ ਦੀ ਯੂਲੀਆ ਖਾਵਲਦਜੀ ਬਲਾਹਨੀਆ, ਵਿਸ਼ਵ ਦੀ ਨੰਬਰ ਇਕ ਸਰਾਹ ਐੱਨ ਹਿਲਡਰਬਰੈਂਡ ਤੇ ਯੂਨਾਨ ਦੀ ਮਾਰੀਓ ਪ੍ਰਰੋਵੋਲਾਕੀ ਨੂੰ ਹਰਾਉਣਾ ਪਵੇਗਾ। ਰੇਪਚੇਜ ਦੇ ਮੈਚ ਬੁੱਧਵਾਰ ਨੂੰ ਹੋਣਗੇ। ਇਸ ਤੋਂ ਪਹਿਲਾਂ ਵਿਨੇਸ਼ ਜਾਪਾਨੀ ਖਿਡਾਰਨ ਹੱਥੋਂ ਹਾਰ ਕੇ ਖ਼ਿਤਾਬ ਦੀ ਦੌੜ 'ਚੋਂ ਬਾਹਰ ਹੋ ਗਈ। ਚੈਂਪੀਅਨਸ਼ਿਪ ਦੇ ਚੌਥੇ ਦਿਨ ਵਿਨੇਸ਼ (53 ਕਿਲੋਗ੍ਰਾਮ) ਦੀ ਇਹ ਇਸ ਸੈਸ਼ਨ ਵਿਚ ਜਾਪਾਨੀ ਭਲਵਾਨ ਹੱਥੋਂ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਹ ਚੀਨ 'ਚ ਏਸ਼ਿਆਈ ਚੈਂਪੀਅਨਸ਼ਿਪ ਵਿਚ ਵੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਹੱਥੋਂ ਹਾਰ ਗਈ ਸੀ। ਵਿਨੇਸ਼ ਨੂੰ 53 ਕਿਲੋਗ੍ਰਾਮ ਵਿਚ ਬਹੁਤ ਸਖ਼ਤ ਡਰਾਅ ਮਿਲਿਆ ਸੀ। ਉਨ੍ਹਾਂ ਨੇ ਪਹਿਲੇ ਗੇੜ ਵਿਚ ਰੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਸੋਫੀਆ ਮੈਟਸਨ ਨੂੰ 13-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਵਿਸ਼ਵ ਵਿਚ ਨੰਬਰ ਦੋ ਮੁਕੈਦਾ ਸਾਹਮਣੇ ਵਿਨੇਸ਼ ਆਪਣੀ ਹਮਲਾਵਰ ਰਣਨੀਤੀ 'ਤੇ ਕਾਇਮ ਨਹੀਂ ਰਹੀ ਤੇ 0-7 ਨਾਲ ਹਾਰ ਗਈ।

ਸੀਮਾ ਦੇ ਕੋਲ ਵੀ ਮੌਕਾ :

ਇਕ ਹੋਰ ਓਲੰਪਿਕ ਵਰਗ (50ਕਿਲੋਗ੍ਰਾਮ) ਵਿਚ ਸੀਮਾ ਬੀਸਲਾ ਪ੍ਰਰੀ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਓਲੰਪਿਕ ਮੈਡਲ ਜੇਤੂ ਅਜ਼ਰਬਾਈਜਾਨ ਦੀ ਮਾਰੀਆ ਸਟੈਡਨਿਕ ਹੱਥੋਂ 2-0 ਨਾਲ ਹਾਰ ਗਈ। ਵਿਨੇਸ਼ ਵਾਂਗ ਉਹ ਵੀ ਕਾਂਸੇ ਤੇ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ਵਿਚ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਹਰਾਉਣ ਵਾਲੀ ਭਲਵਾਨ ਸਟੈਡਨਿਕ ਫਾਈਨਲ ਵਿਚ ਪੁੱਜ ਗਈ ਹੈ।

ਲਲਿਤਾ ਤੇ ਕੋਮਲ ਨੂੰ ਵੀ ਮਿਲੀ ਮਾਤ

ਗ਼ੈਰ ਓਲੰਪਿਕ ਵਰਗ ਵਿਚ ਕੋਮਲ ਗੋਲੇ ਨੇ ਤੁਰਕੀ ਦੀ ਬੇਸਟੀ ਅਲਤੁਗ ਖ਼ਿਲਾਫ਼ ਬਹੁਤ ਰੱਖਿਆਤਮਕ ਰਵੱਈਆ ਅਪਣਾਇਆ ਤੇ 72 ਕਿਲੋਗ੍ਰਾਮ ਕੁਆਲੀਫਿਕੇਸ਼ਨ ਵਿਚ 1-4 ਨਾਲ ਹਾਰ ਗਈ ਜਦਕਿ ਲਲਿਤਾ ਨੂੰ 55 ਕਿਲੋਗ੍ਰਾਮ ਵਿਚ ਮੰਗੋਲੀਆ ਦੀ ਬੋਲੋਰਤੁਯਾ ਓਚਿਰ ਨੇ ਆਸਾਨੀ ਨਾਲ 10-3 ਨਾਲ ਮਾਤ ਦਿੱਤੀ। ਲਲਿਤਾ ਤੇ ਕੋਮਲ ਦੋਵੇਂ ਟੂਰਨਾਮੈਂਟ 'ਚੋਂ ਵੀ ਬਾਹਰ ਹੋ ਗਈਆਂ ਕਿਉਂਕਿ ਬੋਲੋਰਤੁਯਾ ਤੇ ਅਲਤੁਗ ਦੋਵੇਂ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀਆਂ।

ਲਲਿਤਾ ਤੇ ਕੋਮਲ ਨੂੰ ਵੀ ਮਿਲੀ ਮਾਤ

ਗ਼ੈਰ ਓਲੰਪਿਕ ਵਰਗ ਵਿਚ ਕੋਮਲ ਗੋਲੇ ਨੇ ਤੁਰਕੀ ਦੀ ਬੇਸਟੀ ਅਲਤੁਗ ਖ਼ਿਲਾਫ਼ ਬਹੁਤ ਰੱਖਿਆਤਮਕ ਰਵਈਆ ਅਪਣਾਇਆ ਤੇ 72 ਕਿਲੋਗ੍ਰਾਮ ਕੁਆਲੀਫਿਕੇਸ਼ਨ ਵਿਚ 1-4 ਨਾਲ ਹਾਰ ਗਈ ਜਦਕਿ ਲਲਿਤਾ ਨੂੰ 55 ਕਿਲੋਗ੍ਰਾਮ ਵਿਚ ਮੰਗੋਲੀਆ ਦੀ ਬੋਲੋਰਤੁਯਾ ਓਚਿਰ ਨੇ ਆਸਾਨੀ ਨਾਲ 10-3 ਨਾਲ ਮਾਤ ਦਿੱਤੀ। ਲਲਿਤਾ ਤੇ ਕੋਮਲ ਦੋਵੇਂ ਟੂਰਨਾਮੈਂਟ 'ਚੋਂ ਵੀ ਬਾਹਰ ਹੋ ਗਈਆਂ ਕਿਉਂਕਿ ਬੋਲੋਰਤੁਯਾ ਤੇ ਅਲਤੁਗ ਦੋਵੇਂ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀਆਂ।