style="text-align: justify;"> ਪੈਰਿਸ (ਆਈਏਐੱਨਐੱਸ) : ਵਿਸ਼ਵ ਦੀ ਸੱਤਵੇਂ ਨੰਬਰ ਦੀ ਮਹਿਲਾ ਟੈਨਿਸ ਖਿਡਾਰਨ ਬਿਆਂਕਾ ਐਂਡ੍ਸਕੂ ਨੇ ਗਰੈਂਡ ਸਲੈਮ ਫਰੈਂਚ ਓਪਨ ਤੋਂ ਨਾਂ ਵਾਪਸ ਲੈ ਲਿਆ। ਉਹ ਬਾਕੀ ਸੈਸ਼ਨ ਵਿਚ ਵੀ ਆਰਾਮ ਕਰੇਗੀ ਤੇ ਆਪਣੀ ਸਿਹਤ ਤੇ ਟ੍ਰੇਨਿੰਗ 'ਤੇ ਧਿਆਨ ਦੇਵੇਗੀ। ਬਿਆਂਕਾ ਨੇ ਕਿਹਾ ਕਿ ਮੈਂ ਇਸ ਵਾਰ ਕਲੇ ਕੋਰਟ ਸੈਸ਼ਨ ਵਿਚ ਨਾ ਖੇਡਣ ਦਾ ਮੁਸ਼ਕਲ ਫ਼ੈਸਲਾ ਕੀਤਾ ਹੈ। ਬਿਆਂਕਾ ਯੂਐੱਸ ਓਪਨ ਵਿਚ ਵੀ ਆਪਣਾ ਖ਼ਿਤਾਬ ਬਚਾਉਣ ਨਹੀਂ ਉਤਰੀ ਸੀ।