ਜਲੰਧਰ (ਜੇਐੱਨਐੱਨ) : ਸੂਬੇ ਦੇ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਵਿਚ ਹਿੱਸਾ ਲੈਣ ਵਾਲੀ ਭਾਰਤੀ ਕਬੱਡੀ ਟੀਮ ਦੀ ਚੋਣ ਨੂੰ ਲੈ ਕੇ ਮੰਗਲਵਾਰ ਨੂੰ ਖਿਡਾਰੀਆਂ ਦੇ ਟਰਾਇਲ ਲਏ ਗਏ। ਟਰਾਇਲ ਤੋਂ ਬਾਅਦ ਵਿਭਾਗ ਵੱਲੋਂ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਚੁਣੇ ਗਏ ਖਿਡਾਰੀਆਂ ਵਿਚ ਰੇਡਰ ਵਜੋਂ ਖਿਡਾਰੀ ਗੁਰਲਾਲ ਸਿੰਘ, ਸੁਲਤਾਨ ਸਿੰਘ, ਬਲਵੀਰ ਸਿੰਘ ਦੁੱਲਾ, ਪਲਵਿੰਦਰ ਸਿੰਘ, ਤਜਿੰਦਰ ਸਿੰਘ ਮਨੀ, ਨਵਜੋਤ ਸਿੰਘ ਜੋਤਾ, ਵਿਨੇ ਖੱਤਰੀ, ਜਗਮੋਹਨ ਸਿੰਘ, ਕਮਲਦੀਪ ਸਿੰਘ, ਸਰਬਜੀਤ ਸਿੰਘ, ਬਲਵਾਨ ਸਿੰਘ ਬਾਨਾ, ਰੇਸ਼ਮ ਸਿੰਘ, ਪ੍ਰਨੀਕ ਸਿੰਘ ਜਰਗ ਤੇ ਰਵਿੰਦਰਪਾਲ ਸਿੰਘ ਦੀ ਚੋਣ ਹੋਈ ਹੈ। ਜਾਫੀ ਵਜੋਂ ਯਾਦਵਿੰਦਰ ਸਿੰਘ, ਅਮਿ੍ਤਪਾਲ ਸਿੰਘ ਲਖ, ਜਗਦੀਪ ਸਿੰਘ ਚਿੱਟੀ, ਰਣਜੋਧ ਸਿੰਘ ਜੋਧਾ, ਗੁਰਪ੍ਰਰੀਤ ਸਿੰਘ ਮਾਨਕੇ, ਗੁਰਸ਼ਰਨ ਸਿੰਘ ਸਰਨਾ, ਅਮਿ੍ਤਪਾਲ ਸਿੰਘ, ਹਰਜੀਤ ਸਿੰਘ ਦੁਤਾਲ, ਤਲਵਿੰਦਰ ਸਿੰਘ, ਆਸਮ ਮੁਹੰਮਦ ਅਸ਼ੂ, ਗੁਰਜੀਤ ਸਿੰਘ ਚੰਨਾ, ਕੁਲਦੀਪ ਸਿੰਘ ਤਾਰੀ ਦੀ ਚੋਣ ਕੀਤੀ ਗਈ ਹੈ।

21 ਨੂੰ ਲੱਗੇਗਾ ਕੈਂਪ :

ਖਿਡਾਰੀਆਂ ਦੀ ਸਿਲੈਕਸ਼ਨ ਟੀਮ ਦੇ ਮੀਤ ਪ੍ਰਧਾਨ ਤਜਿੰਦਰ ਸਿੰਘ ਤੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਦਾ ਕੋਚਿੰਗ ਕੈਂਪ 21 ਨਵੰਬਰ ਨੂੰ ਸਪੋਰਟਸ ਸਟੇਡੀਅਮ ਬਠਿੰਡਾ ਵਿਚ ਅੰਤਰਰਾਸ਼ਟਰੀ ਕਬੱਡੀ ਕੋਚ ਹਰਪ੍ਰਰੀਤ ਸਿੰਘ ਦੀ ਦੇਖ ਰੇਖ ਵਿਚ ਲਾਇਆ ਜਾਵੇਗਾ। ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕੱਪ ਵਿਚ ਖੇਡ ਭਾਵਨਾ ਨਾਲ ਖੇਡਣ ਲਈ ਪ੍ਰਰੇਰਿਤ ਕੀਤਾ ਗਿਆ। ਇਸ ਮੌਕੇ 'ਤੇ ਅਮਨਪ੍ਰਰੀਤ ਸਿੰਘ, ਅਰਜੁਨ ਐਵਾਰਡੀ ਹਰਦੀਪ ਸਿੰਘ, ਹਰਪ੍ਰਰੀਤ ਸਿੰਘ, ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰਰੀਤ ਸਿੰਘ ਤੇ ਹੋਰ ਮੌਜੂਦ ਸਨ।