ਨਵੀਂ ਦਿੱਲੀ : ਸੋਮਵਾਰ ਨੂੰ ਕ੍ਰਿਕਟ ਜਗਤ ਲਈ ਕਾਮਨਵੈਲਥ ਗੈਮਜ਼ ਫੈਡਰੇਸ਼ਨ ਨੇ ਇਕ ਵੱਡੀ ਖੁਸ਼ਖਬਰੀ ਦਿੱਤੀ ਹੈ। ਕਾਮਨਵੈਲਥ ਗੈਮਜ਼ ਫੈਡਰੇਸ਼ਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਟੀ20 ਕ੍ਰਿਕਟ ਦੀ ਕਾਮਨਵੈਲਥ ਗੈਮਜ਼ 'ਚ ਐਂਟਰੀ ਹੋ ਗਈ ਹੈ। ਮਹਿਲਾ ਕ੍ਰਿਕਟ ਟੀਮਾਂ ਬੁਣ ਬਰਮਿੰਘਮ 'ਚ 2022 'ਚ ਹੋਣ ਵਾਲੇ ਕਾਮਨਵੈਲਥ ਗੇਮਜ਼ 'ਚ ਹਿੱਸਾ ਲੈਣਗੀਆਂ।

ਕ੍ਰਿਕਟ ਹੀ ਨਹੀਂ, ਇਸ 'ਚ ਵਾਲੀਬਾਸ ਤੇ ਪੈਰਾ ਟੇਬਲ ਨੈਨਿਸ ਨੂੰ ਵੀ ਕਾਮਨਵੈਲਥ ਗੇਮਜ਼ 'ਚ ਥਾਂ ਮਿਲੀ ਹੈ। ਇਹ ਤਿੰਨੇਂ ਖੇਡਾਂ ਅਗਲੇ ਸੀਜ਼ਨ ਦੇ ਕਾਮਨਵੈਲਥ ਗੈਮਜ਼ ਲਈ ਸ਼ਾਮਲ ਕੀਤੀਆਂ ਗਈਆਂ ਹਨ। ਇਹ ਟੂਰਨਾਮੈਂਟ ਇਤਿਹਾਸ 'ਚ ਹੁਣ ਤਕ ਦਾ ਸਭ ਤੋਂ ਵੱਡਾ ਮਹਿਲਾ ਤੇ ਪੈਰਾ ਸਪੋਰਟਸ ਪ੍ਰੋਗਰਾਮ ਹੋਵੇਗਾ।

71 ਕਾਮਨਵੈਲਥ ਗੇਮਜ਼ ਐਸੋਸੀਏਸ਼ਨ ਨੇ 2022 'ਚ ਬਰਮਿੰਘਮ 'ਚ ਹੋਣ ਵਾਲੇ ਕਾਮਨਵੈਲਥ ਗੇਮਜ਼ ਲਈ ਕ੍ਰਿਕਟ ਸਮੇਤ ਕਈ ਖੇਡਾਂ ਦੇ ਪੱਖ 'ਚ ਵੋਟ ਕੀਤੀ ਸੀ। ਇਸ ਸਬੰਧੀ ਕਾਮਨਵੈਲਥ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਡੇਸ ਲੂਈਸ ਮਾਰਟਿਨ ਨੇ ਕਿਹਾ ਸੀ ਕਿ , 'ਅੱਜ ਕਾਮਨਵੈਲਥ ਗੇਮਜ਼ ਲਈ ਇਹ ਇਤਿਹਾਸਕ ਦਿਨ ਹੈ। ਮੈਂ ਖੁਸ਼ ਹਾਂ ਕਿ ਅਸੀਂ ਉਸ ਦੀ ਪੁਸ਼ਟੀ ਕਰ ਰਹੇ ਹਾਂ ਕਿ ਬਰਮਿੰਘਮ 2022 ਕਾਮਨਵੈਲਥ ਗੇਮਜ਼ ਮਹਿਲਾ ਤੇ ਪੈਰਾ ਸਪੋਰਟਸ ਦੇ ਲਿਹਾਜ਼ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ'।

ਮਾਰਟਿਨ ਨੇ ਅੱਗੇ ਕਿਹਾ ਕਿ, 'ਮੈਂ ਵੋਮਨ T20 ਕ੍ਰਿਕਟ, ਵਾਲੀਬਾਲ ਤੇ ਪੈਰਾ ਟੇਬਲ ਨੈਨਿਸ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਹੁਣ ਅਧਿਕਾਰਿਤ ਤੌਰ 'ਤੇ Birmingham 2022 Commonwealth Games ਦਾ ਹਿੱਸਾ ਹੋ ਗਏ ਹਨ। ਇਨ੍ਹਾਂ ਨੂੰ ਸ਼ਾਮਲ ਕਰਨ ਨਾਲ ਇਨ੍ਹਾਂ ਖੇਡਾਂ ਦੇ ਖੇਤਰ ਦਾ ਵਿਕਾਸ ਹੋਵੇਗਾ। ਇਸ ਦੇ ਟੂਰਨਾਮੈਂਟ ਹੋਰ ਵੀ ਰੌਚਕ ਹੋਵੇਗਾ।"


ਉਥੇ ਹੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੀਫ ਐਗਜ਼ੀਕਿਊਟਿਵ ਮਨੂ ਸਾਹਨੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਮਹਿਲਾ ਖੇਡਾਂ ਦਾ ਵਿਕਾਸ ਹੋਵੇਗਾ ਤੇ ਮਹਿਲਾ ਕ੍ਰਿਕਟ ਦੁਨੀਆ 'ਚ ਪ੍ਰਸਿੱਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 'ਸਾਨੂੰ ਖੁਸ਼ੀ ਹੈ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਮਨਵੈਲਥ ਗੇਮਜ਼ ਐਸੋਸੀਏਸ਼ਨ ਨੇ ਵੋਮਨਜ਼ ਟੀ20 ਕ੍ਰਿਕਟ ਨੂੰ ਆਪਣਾ ਹਿੱਸਾ ਬਣਾਉਣ ਲਈ ਵੋਟ ਕੀਤੀ ਹੈ।'

Posted By: Jaskamal