style="text-align: justify;"> ਨਿਊਕੈਸਲ (ਏਪੀ) : ਹੇਠਲੀ ਲੀਗ ਵਿਚ ਖਿਸਕਣ ਤੋਂ ਬਚਣ ਲਈ ਜੂਝ ਰਹੇ ਨਿਊਕੈਸਲ ਨੂੰ ਇੰਗਲਿਸ਼ ਪ੍ਰਰੀਮੀਅਰ ਲੀਗ ਵਿਚ ਵੋਲਵਜ਼ ਨੇ 1-1 ਨਾਲ ਡਰਾਅ 'ਤੇ ਰੋਕ ਦਿੱਤਾ। ਦੋਵਾਂ ਟੀਮਾਂ ਵਿਚਾਲੇ ਹੋਏ ਪਿਛਲੇ ਚਾਰ ਮੈਚਾਂ ਵਿਚ ਸਕੋਰ 1-1 ਹੀ ਰਿਹਾ ਹੈ। ਨਿਊਕੈਸਲ ਲਈ ਜਮਾਲ ਲਾਸਕੇਲੇਸ ਨੇ 52ਵੇਂ ਮਿੰਟ ਵਿਚ ਰਿਆਨ ਫਰੇਜਰ ਦੇ ਕ੍ਰਾਸ 'ਤੇ ਹੈਡਰ ਨਾਲ ਗੋਲ ਕੀਤਾ ਜਦਕਿ ਰੂਬੇਨ ਨੇਵੇਸ ਨੇ 73ਵੇਂ ਮਿੰਟ ਵਿਚ ਹੈਡਰ ਨਾਲ ਗੋਲ ਕਰ ਕੇ ਵੋਲਵਜ਼ ਨੂੰ ਬਰਾਬਰੀ ਦਿਵਾ ਦਿੱਤੀ।

ਪਹਿਲੇ ਅੱਧ ਵਿਚ ਹਾਲਾਂਕਿ ਨਿਊਕੈਸਲ ਦੀ ਟੀਮ ਬਦਕਿਸਮਤ ਰਹੀ ਜਦ ਮਿਗੁਏਲ ਅਲਮੀਰੋਨ ਦਾ ਸ਼ਾਟ ਗੋਲ ਪੋਸਟ ਨਾਲ ਟਕਰਾਅ ਗਿਆ। ਇਸ ਡਰਾਅ ਤੋਂ ਬਾਅਦ ਨਿਊਕੈਸਲ ਦੇ ਬ੍ਰਾਈਟਨ ਦੇ ਵਾਂਗ 26 ਮੈਚਾਂ ਵਿਚ 26 ਅੰਕ ਹਨ ਪਰ ਟੀਮ ਹੇਠਾਂ ਤੋਂ ਤੀਜੇ ਸਥਾਨ 'ਤੇ ਚੱਲ ਰਹੇ ਫੁਲਹਮ ਤੋਂ ਸਿਰਫ਼ ਚਾਰ ਅੰਕ ਅੱਗੇ ਹੈ। ਫੁਲਹਮ ਨੇ ਹਾਲਾਂਕਿ ਇਕ ਮੈਚ ਘੱਟ ਖੇਡਿਆ ਹੈ।