ਸੇਂਟ ਪੀਟਰਸਬਰਗ : ਸਟੇਨ ਵਾਵਰਿੰਕਾ ਨੇ ਡੇਨ ਇਵਾਂਸ ਖ਼ਿਲਾਫ਼ ਤਿੰਨ ਮੈਚ ਪੁਆਇੰਟ ਬਚਾ ਕੇ ਸ਼ਾਨਦਾਰ ਵਾਪਸੀ ਕੀਤੀ ਤੇ ਉਹ ਸੇਂਟ ਪੀਟਰਸਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪੁੱਜ ਗਏ। ਉਨ੍ਹਾਂ ਨੇ ਇਵਾਂਸ ਖ਼ਿਲਾਫ਼ ਇਹ ਮੁਕਾਬਲਾ 3-6, 7-6, 7-5 ਨਾਲ ਆਪਣੇ ਨਾਂ ਕੀਤਾ। ਵਾਵਰਿੰਕਾ ਦਾ ਮੁਕਾਬਲਾ ਹੁਣ ਰੁਸੀ ਕੁਆਲੀਫਾਇਰ ਇਵਗੇਨੀ ਡੋਨਸਕੋਈ ਨਾਲ ਹੋਵੇਗਾ ਜਿਨ੍ਹਾਂ ਨੇ ਇਗੋਰ ਗੇਰਾਸਿਮੋਵ ਨੂੰ 6-4, 7-6 ਨਾਲ ਹਰਾਇਆ।