style="text-align: justify;"> ਚੇਨਈ (ਪੀਟੀਆਈ) : ਭਾਰਤੀ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੂੰ ਲਿਜੈਂਡਜ਼ ਆਫ ਸ਼ਤਰੰਜ ਆਨਲਾਈਨ ਟੂਰਨਾਮੈਂਟ ਵਿਚ ਹੰਗਰੀ ਦੇ ਪੀਟਰ ਲੇਕੋ ਖ਼ਿਲਾਫ਼ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਉਨ੍ਹਾਂ ਦੀ ਲਗਾਤਾਰ ਪੰਜਵੀਂ ਹਾਰ ਹੈ।

ਸਾਬਕਾ ਵਿਸ਼ਵ ਚੈਂਪੀਅਨ ਆਨੰਦ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਬੈਸਟ ਆਫ ਫੋਰ ਬਾਜ਼ੀ ਦੇ ਮੁਕਾਬਲੇ ਦੀ ਪਹਿਲੀਬਾਜ਼ੀ ਜਿੱਤੀ, ਜਿਸ ਤੋਂ ਬਾਅਦ ਅਗਲੀਆਂ ਦੋ ਬਾਜ਼ੀਆਂ ਡਰਾਅ ਰਹੀਆਂ। ਲੇਕੋ ਨੇ ਇਸ ਤੋਂ ਬਾਅਦ ਆਖ਼ਰੀ ਬਾਜ਼ੀ ਜਿੱਤ ਕੇ ਮੁਕਾਬਲਾ ਬਰਾਬਰ ਕਰ ਦਿੱਤਾ। ਹੰਗਰੀ ਦੇ ਖਿਡਾਰੀ ਨੇ ਇਸ ਤੋਂ ਬਾਅਦ ਟਾਈਬ੍ਰੇਕ ਜਿੱਤ ਕੇ ਆਨੰਦ ਦੀ ਇਕ ਹੋਰ ਹਾਰ ਯਕੀਨੀ ਬਣਾਈ। ਆਨੰਦ ਹੁਣ ਤਕ ਕੋਈ ਮੁਕਾਬਲਾ ਨਹੀਂ ਜਿੱਤ ਸਕੇ ਹਨ ਤੇ ਅੰਕ ਸੂਚੀ ਵਿਚ ਆਖ਼ਰੀ ਸਥਾਨ 'ਤੇ ਚੱਲ ਰਹੇ ਹਨ।