ਦੁਬਈ (ਪੀਟੀਆਈ) : ਗਲੋਬਲ ਸ਼ਤਰੰਜ ਲੀਗ (ਜੀਸੀਐੱਲ) ਦੇ ਪਹਿਲੇ ਐਡੀਸ਼ਨ ਵਿਚ ਵਿਸ਼ਵਨਾਥਨ ਆਨੰਦ, ਮੈਗਨਸ ਕਾਰਲਸਨ, ਹੋਊ ਿਯਫਾਨ ਤੇ ਡਿੰਗ ਲਿਰੇਨ ਵਰਗੇ ਦਿੱਗਜ ਖਿਡਾਰੀ ਚੁਣੌਤੀ ਪੇਸ਼ ਕਰਦੇ ਹੋਏ ਨਜ਼ਰ ਆਉਣਗੇ। ਜੀਸੀਐੱਲ ਟੈਕ ਮਹਿੰਦਰਾ ਤੇ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ ਫਿਡੇ ਦਾ ਸਮੂਹਕ ਟੂਰਨਾਮੈਂਟ ਹੈ। ਮੰਗਲਵਾਰ ਨੂੰ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ। ਜੀਸੀਐੱਲ ਦਾ ਪਹਿਲਾ ਸੈਸ਼ਨ ਦੁਬਈ ਖੇਡ ਕੌਂਸਲ ਦੇ ਸਹਿਯੋਗ ਨਾਲ 21 ਜੂਨ ਤੋਂ ਦੋ ਜੁਲਾਈ ਵਿਚਾਲੇ ਦੁਬਈ ਸ਼ਤਰੰਜ ਐਂਡ ਕਲਚਰ ਕਲੱਬ ਵਿਚ ਕਰਵਾਇਆ ਜਾਵੇਗਾ। ਲਿਰੇਨ ਪਿਛਲੀ ਵਾਰ ਦੇ ਵਿਸ਼ਵ ਚੈਂਪੀਅਨ, ਕਾਰਲਸਨ ਦੁਨੀਆ ਦੇ ਨੰਬਰ ਇਕ ਖਿਡਾਰੀ, ਆਨੰਦ ਪੰਜ ਵਾਰ ਦੇ ਵਿਸ਼ਵ ਚੈਂਪੀਅਨ, ਜਦਕਿ ਿਯਫਾਨ ਚਾਰ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਹੈ। ਇਹ ਟੂਰਨਾਮੈਂਟ ਟੀਮ ਫਾਰਮੈਟ ਵਿਚ ਖੇਡਿਆ ਜਾਵੇਗਾ। ਹਰੇਕ ਟੀਮ ਵਿਚ ਛੇ ਖਿਡਾਰੀ ਹੋਣਗੇ ਜਿਸ ਵਿਚੋਂ ਘੱਟੋ-ਘੱਟ ਦੋ ਮਹਿਲਾ ਖਿਡਾਰੀ ਹੋਣਗੀਆਂ। ਵਿਸ਼ਵ ਰੈਪਿਡ ਚੈਂਪੀਅਨ 2021 ਨੋਦਿਰਬੇਕ ਅਬਦੁਸਤਾਰੋਵ, 2008 ਬਲਟਿਜ ਸ਼ਤਰੰਜ ਵਿਸ਼ਵ ਚੈਂਪੀਅਨ ਲੀਨੀਅਰ ਡੋਮਨਗਵੇਜ, ਤਿੰਨ ਵਾਰ ਦੇ ਬਲਿਟਜ ਚੈਂਪੀਅਨ ਅਲੇਕਸਾਂਦਰ ਗਿ੍ਸ਼ਚੁਕ ਤੇ 2018 ਦੇ ਵਿਸ਼ਵ ਰੈਪਿਡ ਚੈਂਪੀਅਨ ਦਾਨਿਲ ਦੁਬੋਵ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਗੇ।
Posted By: Gurinder Singh