ਨਵੀਂ ਦਿੱਲੀ (ਆਈਏਐੱਨਐੱਸ) : ਭਾਰਤੀ ਤਜਰਬੇਕਾਰ ਤੈਰਾਕ ਵੀਰਧਵਲ ਖਾੜੇ ਦਾ ਮੰਨਣਾ ਹੈ ਕਿ ਅਗਲੇ ਫੀਨਾ ਵਿਸ਼ਵ ਕੱਪ ਵਿਚ ਮੈਡਲ ਜਿੱਤਣਾ ਉਨ੍ਹਾਂ ਲਈ ਮੁਸ਼ਕਲ ਕੰਮ ਹੋਵੇਗਾ ਪਰ ਇਸ ਵਿਚ ਆਪਣਾ ਸਰਬੋਤਮ ਦੇਣਗੇ। ਵੀਰਧਵਲ ਵੀਰਵਾਰ ਤੋਂ ਕਤਰ ਦੇ ਦੋਹਾ ਵਿਚ ਸ਼ੁਰੂ ਹੋਣ ਜਾ ਰਹੇ ਤਿੰਨ ਦਿਨਾ ਸੱਤਵੇਂ ਤੇ ਆਖ਼ਰੀ ਫੀਨਾ ਵਿਸ਼ਵ ਕੱਪ ਵਿਚ 50, 100 ਤੇ 200 ਮੀਟਰ ਫ੍ਰੀ ਸਟਾਈਲ ਤੇ 50 ਮੀਟਰ ਬੈਕਸਟ੍ਰੋਕ ਵਿਚ ਹਿੱਸਾ ਲੈਣਗੇ। ਵੀਰਧਵਲ ਨੇ ਕਿਹਾ ਕਿ ਮੇਰੀ ਨਿੱਜੀ ਇੱਛਾ ਹੈ ਕਿ ਮੈਂ ਵਿਸ਼ਵ ਕੱਪ ਵਿਚ ਮੈਡਲ ਜਿੱਤਾਂ। ਇਹ ਮੁਸ਼ਕਲ ਕੰਮ ਹੋਵੇਗਾ ਪਰ ਮੈਨੂੰ ਲਗਦਾ ਹੈ ਕਿ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਕ ਨੌਜਵਾਨ ਤੈਰਾਕ ਦੇ ਰੂਪ ਵਿਚ ਓਲੰਪਿਕ ਵਿਚ ਹਿੱਸਾ ਲੈਣਾ ਮੇਰੇ ਲਈ ਕਾਫੀ ਚੰਗਾ ਤਜਰਬਾ ਰਿਹਾ ਸੀ। ਵਿਸ਼ਵ ਦੇ ਸਰਬੋਤਮ ਤੈਰਾਕਾਂ ਦੇ ਨਾਲ ਖ਼ੁਦ ਦਾ ਮੁਕਾਬਲਾ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਅਜੇ ਮੈਨੂੰ ਕੁਝ ਬਦਲਣ ਦੀ ਲੋੜ ਹੈ।