ਨਵੀਂ ਦਿੱਲੀ (ਏਐੱਨਆਈ) : ਖੇਡ ਮੰਤਰਾਲੇ ਨੇ ਭਾਰਤ ਦੀ ਚੋਟੀ ਦੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਦੇ ਵਾਰਸਾ ਵਿਚ ਪੋਲੈਂਡ ਓਪਨ ਕੁਸ਼ਤੀ ਟੂਰਨਾਮੈਂਟ ਵਿਚ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ ਵਿਚ ਗੋਲਡ ਜਿੱਤਣ 'ਤੇ ਵਧਾਈ ਦਿੱਤੀ ਹੈ। ਵਿਨੇਸ਼ ਦਾ ਇਸ ਵਰਗ ਵਿਚ ਲਗਾਤਾਰ ਤੀਜਾ ਗੋਲਡ ਮੈਡਲ ਹੈ। ਇਸ 24 ਸਾਲਾ ਖਿਡਾਰਨ ਨੇ ਐਤਵਾਰ ਨੂੰ ਫਾਈਨਲ ਵਿਚ ਸਥਾਨਕ ਭਲਵਾਨ ਰੁਕਸਾਨਾ ਨੂੰ 3-2 ਨਾਲ ਹਰਾਇਆ। ਖੇਡ ਮੰਤਰੀ ਨੇ ਟਵੀਟ ਕੀਤਾ ਕਿ ਵਿਨੇਸ਼ ਨੂੰ 53 ਕਿਲੋਗ੍ਰਾਮ ਵਿਚ ਗੋਲਡ ਮੈਡਲ ਜਿੱਤਣ 'ਤੇ ਬਹੁਤ ਵਧਾਈ।