style="text-align: justify;"> ਲਾਸ ਏਂਜਲਸ : ਦਿੱਗਜ ਗੋਲਫਰ ਟਾਈਗਰ ਵੁਡਜ਼ ਮੰਗਲਵਾਰ ਨੂੰ ਤੜਕੇ ਇੱਥੇ ਇਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਡਾਕਟਰਾਂ ਨੂੰ ਉਨ੍ਹਾਂ ਦੇ ਸੱਜੇ ਪੈਰ ਵਿਚ ਲੱਗੀਆਂ ਗੰਭੀਰ ਸੱਟਾਂ ਲਈ ਰਾਡ, ਸਕਰੂ ਤੇ ਪਿੰਨਾਂ ਪਾਉਣੀਆਂ ਪਈਆਂ ਹਨ। ਵੁਡਜ਼ ਉਸ ਸਮੇਂ ਇਕ ਟੀਵੀ ਸ਼ੂਟ ਲਈ ਜਾ ਰਹੇ ਸਨ ਤੇ ਕਾਰ ਵਿਚ ਇਕੱਲੇ ਸਨ ਜਦ ਸੜਕ ਵਿਚਾਲੇ ਡਿਵਾਈਡਰ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ।