ਲੰਡਨ : ਮਾਨਚੈਸਟਰ ਯੂਨਾਈਟਿਡ ਤੇ ਇੰਗਲੈਂਡ ਦੇ ਦਿੱਗਜ ਫੁੱਟਬਾਲਰ ਵੇਨ ਰੂਨੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ ਤੇ ਹੁਣ ਉਹ ਸੈਕਿੰਡ ਟੀਅਰ ਟੀਮ ਡਰਬੀ ਕਾਊਂਟੀ ਦੇ ਮੈਨੇਜਰ ਬਣ ਗਏ ਹਨ। ਕਲੱਬ ਨੇ ਇਸ ਦੀ ਜਾਣਕਾਰੀ ਦਿੱਤੀ। 35 ਸਾਲ ਦੇ ਰੂਨੀ ਨਵੰਬਰ ਤੋਂ ਹੀ ਕਲੱਬ ਦੇ ਆਰਜ਼ੀ ਮੈਨੇਜਰ ਸਨ।