ਰੋਮ : ਸੇਰੇਨਾ ਤੇ ਉਨ੍ਹਾਂ ਦੀ ਵੱਡੀ ਭੈਣ ਵੀਨਸ ਵਿਲੀਅਮਜ਼ ਬੁੱਧਵਾਰ ਨੂੰ ਇੱਥੇ ਇਟਾਲੀਅਨ ਓਪਨ ਦੇ ਦੂਜੇ ਗੇੜ ਵਿਚ ਇਕ ਦੂਜੇ ਦਾ ਸਾਹਮਣਾ ਕਰਨਗੀਆਂ। ਸੇਰੇਨਾ ਨੇ ਪਹਿਲੇ ਗੇੜ 'ਚ ਸਵੀਡਨ ਦੀ ਰੇਬੇਕਾ ਨੂੰ 6-4, 6-2 ਨਾਲ ਤੇ ਵੀਨਸ ਨੇ ਬੈਲਜੀਅਮ ਦੀ ਏਲਿਸ ਮਰਟੇਂਸ ਨੂੰ 7-5, 3-6, 7-6 ਨਾਲ ਮਾਤ ਦਿੱਤੀ। ਹੋਰ ਮੈਚਾਂ 'ਚ ਅਜਾਰੇਂਕਾ ਨੇ ਚੀਨ ਦੀ ਝਾਂਗ ਸ਼ੁਆਈ ਨੂੰ 6-2, 6-1 ਨਾਲ, ਸਵਿਤੋਲੀਨਾ ਨੇ ਚੀਨ ਦੀ ਵਾਂਗ ਕਿਆਂਗ ਨੂੰ 1-6, 7-5, 6-4 ਨਾਲ, ਸਿਬੁਲਕੋਵਾ ਨੇ ਸਾਸਨੋਵਿਕ ਨੂੰ 6-2, 6-3 ਨਾਲ ਤੇ ਯੋਹਾਨਾ ਕੋਂਟਾ ਨੇ ਏਲਿਸਨ ਰਿਸਕੇ ਨੂੰ 6-4, 6-1 ਨਾਲ ਹਰਾਇਆ।