US Open 2020 : ਸਾਬਕਾ ਵਰਲਡ ਨੰਬਰ 1 ਵਿਕਟੋਰੀਆ ਅਜਾਰੇਂਕਾ ਨੇ ਧਮਾਕੇਦਾਰ ਪ੍ਰਦਰਸ਼ਨ ਕਰ ਕੇ Serena Williams ਨੂੰ ਤਿੰਨ ਸੈੱਟਾਂ ਦੇ ਸੰਘਰਸ਼ 'ਚ ਹਰਾ ਕੇ US Open ਟੈਨਿਸ ਚੈਂਪੀਅਨਸ਼ਿਪ ਦੇ ਮਹਿਲਾ ਏਕਲ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਸ਼ਨਿਚਰਵਾਰ ਨੂੰ ਹੋਣ ਵਾਲੇ ਫਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਨਾਓਮੀ ਓਸਾਕਾ ਨਾਲ ਹੋਵੇਗਾ, ਜਿਨ੍ਹਾਂ ਨੇ ਦੂਸਰੇ ਸੈਮੀਫਾਈਨਲ 'ਚ Jennifer Brady ਨੂੰ ਹਰਾਇਆ।

ਵਿਕਟੋਰੀਆ ਅਜਾਰੇਂਕਾ ਨੇ ਇਕ ਸੈੱਟ ਤੋਂ ਪਛਾੜਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਤੀਸਰਾ ਰੈਂਕ ਪ੍ਰਾਪਤ ਸੇਰੇਨਾ ਵਿਲੀਅਮਜ਼ ਨੂੰ 1-6, 6-3, 6-3 ਨਾਲ ਹਰਾਇਆ। ਇਸ ਹਾਰ ਦੇ ਨਾਲ ਹੀ ਸੇਰੇਨਾ ਵਿਲੀਅਮਜ਼ ਰਿਕਾਰਡ 24 ਗਰੈਂਡ ਸਲੈਮ ਖਿਤਾਬਾਂ ਦੀ ਬਰਾਬਰੀ ਕਰਨ ਦੇ ਮੌਕੇ ਤੋਂ ਵਾਂਝੀ ਹੋ ਗਈ। ਵਿਕਟੋਰੀਆ ਅਜਾਰੇਂਕਾ ਸਾਲ 2013 ਤੋਂ ਬਾਅਦ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਹੈ। ਉਹ ਤੀਸਰੀ ਵਾਰ ਇਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਹੈ, ਉਹ ਇਸ ਤੋਂ ਪਹਿਲਾਂ 2012 ਤੇ ਸਾਲ 2013 'ਚ ਫਾਈਨਲ 'ਚ ਸੇਰੇਨਾ ਵਿਲੀਅਮਜ਼ ਤੋਂ ਹਾਰੀ ਸੀ। ਅਜਾਰੇਂਕਾ ਨੇ ਸਾਲ 2012 ਤੇ 2013 'ਚ ਆਸਟ੍ਰੇਲੀਅਨ ਓਪਨ ਖ਼ਿਤਾਬ ਹਾਸਿਲ ਕੀਤੇ ਸਨ। ਉਨ੍ਹਾਂ ਕਿਹਾ- ਮੈਂ 7 ਸਾਲ ਬਾਅਦ ਕਿਸੇ ਗਰੈਂਡ ਸਲੈਮ ਦੇ ਫਾਈਨਲ 'ਚ ਪਹੁੰਚੀ ਹਾਂ। ਫਾਈਨਲ ਤਕ ਦੇ ਸਫ਼ਰ 'ਚ ਤੁਸੀਂ ਮਹਾਨ ਖਿਡਾਰੀਆਂ ਨੂੰ ਹਰਾਉਣਾ ਹੁੰਦਾ ਹੈ ਤੇ ਅੱਜ ਦਾ ਦਿਨ ਅਜਿਹਾ ਹੀ ਸੀ।

Posted By: Seema Anand