ਨਵੀਂ ਦਿੱਲੀ : ਜਪਾਨ ਦੀ 22 ਸਾਲਾ ਨਾਓਮੀ ਓਸਾਕਾ ਨੇ ਦੂਸਰੀ ਵਾਰ ਅਮਰੀਕੀ ਓਪਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਫਾਈਨਲ 'ਚ ਉਸ ਨੇ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਮਾਤ ਦਿੱਤੀ। ਪਹਿਲੇ ਸੈੱਟ 'ਚ ਪਛਾਨ ਤੋਂ ਬਾਅਦ ਉਸ ਨੇ ਮੈਚ ਵਿਚ ਜ਼ਬਰਦਸਤ ਵਾਪਸੀ ਕੀਤੀ। ਓਸਾਕਾ ਨੇ ਅਜਾਰੇਂਕਾ ਨੂੰ 1-6,6-3,6-3 ਨਾਲ ਹਰਾਇਆ। ਇਸ ਤੋਂ ਪਹਿਲਾਂ 2018 'ਚ ਵੀ ਉਸ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ। ਓਵਰਆਲ ਗ੍ਰੈਂਡ ਸਲੈਮ ਦੀ ਗੱਲ ਕਰੀਏ ਤਾਂ ਓਸਾਕਾ ਦਾ ਇਹ ਤੀਸਰਾ ਖ਼ਿਤਾਬ ਹੈ। ਉਹ ਪਿਛਲੇ ਸਾਲਾ ਆਸਟ੍ਰਲੀਅਨ ਓਪਨ ਦਾ ਟਾਈਟਲ ਵੀ ਜਿੱਤੀ ਸੀ।

Posted By: Seema Anand