ਕੋਲਕਾਤਾ (ਪੀਟੀਆਈ) : ਪਿੱਠ ਦੀ ਸੱਟ ਕਾਰਨ ਤਣਾਅ ਨਾਲ ਜੂਝ ਰਹੀ ਏਸ਼ਿਆਈ ਖੇਡਾਂ ਦੀ ਗੋਲਡ ਮੈਡਲ ਜੇਤੂ ਅਥਲੀਟ ਸਵਪਨਾ ਬਰਮਨ ਨੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਰਸਮੀ ਐਲਾਨ ਕੁਝ ਦਿਨਾਂ 'ਚ ਕੀਤਾ ਜਾਵੇਗਾ। ਰੇਲਵੇ ਦੀ 24 ਸਾਲਾ ਅਥਲੀਟ ਸਵਪਨਾ ਨੇ ਵਾਰੰਗਲ ਵਿਚ 60ਵੀਂ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਉੱਚੀ ਛਾਲ ਵਿਚ ਗੋਲਡ ਮੈਡਲ ਜਿੱਤਣ ਦੇ 24 ਘੰਟੇ ਅੰਦਰ ਇਹ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਹਾਂ।