ਜੇਐੱਨਐੱਨ, ਨਵੀਂ ਦਿੱਲੀ : ਟੋਕੀਓ ਪੈਰਾਲੰਪਿਕ ’ਚ ਸੋਨੇ ਦਾ ਮੈਡਲ ਜਿੱਤਣ ਵਾਲੇ ਮਨੀਸ਼ ਨਰਵਾਲ ਤੇ ਰਜਤ ਤੇ ਕਾਂਸੀ ਦਾ ਤਗਮਾ ਆਪਣੇ ਨਾਂ ਕਰਨ ਵਾਲੇ ਸਿੰਹਰਾਜ ਆਧਾਨਾ ਸਮੇ 42 ਖਿਡਾਰੀ ਸੋਮਵਾਰ ਨੂੰ ਵਾਪਸ ਆਉਣਗੇ। ਇਨ੍ਹਾਂ ’ਚ ਸਟਾਫ ਦੇ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸ਼ਾਮ 4 ਵਜੇ ਤੋਂ ਬਾਅਦ ਇਹ ਖਿਡਾਰੀ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਨਗੇ। ਫਰੀਦਾਬਾਦ ਦੇ ਜਾਗਰਣ ਸੰਵਾਦਦਾਤਾ ਅਨੁਸਸਾਰ ਕੋਰੋਨਾ ਵਾਇਰਸ ਸੰਕ੍ਰਮਣ ਦੀ ਵਜ੍ਹਾ ਨਾਲ ਖਿਡਾਰੀ ਦਿੱਲੀ ਏਅਰਪੋਰਟ ’ਤੇ ਉਤਰਨ ਤੋਂ ਬਾਅਦ ਸਿੱਧੇ ਫਰੀਦਾਬਾਦ ਨਹੀਂ ਆਉਣਗੇ। 7 ਤੇ 8 ਸਤੰਬਰ ਨੂੰ ਕੁਆਰੰਟਾਈਨ ਰਹਿਣ ਤੋਂ ਬਾਅਦ ਅਸ਼ੋਕਾ ਹੋਟਲ ਦਿੱਲੀ ’ਚ ਪ੍ਰਧਾਨ ਮੰਤਰਰੀ ਨਰਿੰਦਰ ਮੋਦੀ ਦੇ ਨਾਲ ਸਾਰੇ ਮੈਡਲ ਜਿੱਤਣ ਵਾਲਿਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ।

ਸਿੰਹਰਾਜ ਆਧਾਨਾ ਦੇ ਛੋਟੇ ਓਧਮ ਸਿੰਘ ਆਧਾਨਾ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ ਏਅਰਪੋਰਟ ’ਤੇ ਪੂਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਜਾਣਗੇ। ਉਨ੍ਹਾਂ ਨੂੰ ਦੇਖਿਆ ਨੂੰ ਦੋ ਮਹੀਨੇ ਹੋ ਗਏ ਹਨ ਤੇ ਟੋਕੀਓ ਜਾਂਦੇ ਸਮੇਂ ਵੀ ਨਹੀਂ ਮਿਲ ਸਕੇ ਸੀ। 10 ਸਤੰਬਰ ਨੂੰ ਉਹ ਫਰੀਦਾਬਾਦ ਆਉਣਗੇ। ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।

Posted By: Sarabjeet Kaur