ਟੋਕੀਓ, ਆਈਏਐਨਐਸ : ਜਾਪਾਨ ਨੂੰ ਇਕ ਦੇਸ਼ ਦੇ ਤੌਰ 'ਤੇ ਸ਼ਾਨਦਾਰ ਇਨੋਵੇਸ਼ਨ ਤੇ ਡੈਡੀਕੇਸ਼ਨ ਲਈ ਜਾਣਿਆ ਜਾਂਦਾ ਹੈ। ਅਜਿਹਾ ਹੀ ਨਮੂਨਾ ਟੋਕੀਓ ਓਲੰਪਿਕ 2020 ਦੌਰਾਨ ਦੇਖਣ ਨੂੰ ਮਿਲੇਗਾ ਜਦੋਂ ਜਾਪਾਨ ਨੇ ਇਲੈਕਟ੍ਰਾਨਿਕ ਕੂੜੇ ਨੂੰ ਰੀਸਾਈਕਲ ਕਰ ਕੇ ਸ਼ਾਨਦਾਰ ਮੈਡਲ ਬਣਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਖਰਾਬ ਮੋਬਾਈਲ ਫੋਨ, ਲੈਪਟਾਪ ਸਣੇ ਇਲੈਕਟ੍ਰਾਨਿਕ ਡਿਵਾਈਜ਼ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ। ਇਸ ਦੀ ਮਦਦ ਨਾਲ ਜਾਪਾਨ ਨੂੰ ਟੋਕੀਓ ਓਲੰਪਿਕ ਲਈ 5000 ਗੋਲਡ, ਸਿਲਵਰ ਤੇ ਕਾਂਸੇ ਦੇ ਮੈਡਲ ਬਣਾਉਣ 'ਚ ਮਦਦ ਮਿਲੀ ਹੈ।

ਜਾਪਾਨ ਸਰਕਾਰ ਨੇ ਚਲਾਈ ਕੌਮੀ ਮੁਹਿੰਮ

ਜਾਪਾਨ ਸਰਕਾਰ ਨੇ ਦੋ ਸਾਲ ਪਹਿਲਾਂ ਰਾਸ਼ਟਰਵਿਆਪੀ ਮੁਹਿੰਮ ਚਲਾ ਖਰਾਬ ਤੇ ਸੁੱਟੇ ਗਏ ਮੋਬਾਈਲ ਫੋਨ, ਲੈਪਟਾਪ ਸਣੇ ਇਲੈਕਟ੍ਰਾਨਿਕ ਡਿਵਾਈਜ਼ ਨੂੰ ਇਕੱਠਾ ਕੀਤਾ ਤੇ ਉਸ ਨੂੰ ਰੀਸਾਈਕਲ ਕੀਤਾ ਫਿਰ ਇਸ ਨਾਲ 23 ਜੁਲਾਈ ਤੋਂ ਸ਼ੁਰੂ ਹੋਏ ਟੋਕੀਓ ਓਲੰਪਿਕ ਲਈ ਮੈਡਲ ਬਣਾਉਣ ਦਾ ਕੰਮ ਕੀਤਾ। ਇਸ ਲਈ ਜਾਪਾਨ ਨੇ ਕਰੀਬ 90 ਫੀਸਦੀ ਸ਼ਹਿਰਾਂ, ਛੋਟੇ ਕਸਬਿਆਂ ਤੇ ਪਿੰਡਾਂ ਤੋਂ ਮਦਦ ਲਈ। ਜਾਪਾਨ ਨੇ ਕੁੱਲ 80 ਟਨ ਇਲੈਕਟ੍ਰਾਨਿਕ ਡਿਵਾਈਜ਼ ਦੇ ਕੂੜੇ ਨੂੰ ਕੁਲੈਕਟ ਕੀਤਾ ਤੇ ਉਸ ਨੂੰ ਰੀਸਾਈਕਲ ਕੀਤਾ ਜਿਸ ਨਾਲ 32 ਕਿਗ੍ਰਾ ਸੋਨਾ, 23,492 ਗ੍ਰਾਮ ਸਿਲਵਰ ਤੇ ਕਰੀਬ 2200 ਕਿਗ੍ਰਾ ਕਾਂਸਾ ਖਰੀਦਿਆ ਗਿਆ ਹੈ।

Posted By: Ravneet Kaur