ਰਾਈਟਰਜ਼, ਟੋਕੀਓ : ਟੋਕੀਓ ਓਲੰਪਿਕਸ 2020 ਗੇਮਜ਼ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾ ਪੈਨਾਡੇਮਿਕ ਕਾਰਨ ਟੋਕੀਓ ਓਲੰਪਿਕ ਗੇਮਜ਼ ਰੱਦ ਨਹੀਂ ਹੋਣਗੀਆਂ। ਇਸ ਗੱਲ ਦਾ ਐਲਾਨ ਟੋਕੀਓ ਓਲੰਪਿਕ ਮੁਖੀ Yoshiro Mori ਨੇ ਕੀਤਾ ਹੈ। ਜਾਪਾਨ ਦੀ ਓਲੰਪਿਕ ਮੰਤਰੀ Seiko Hashimoto ਨੇ ਸੋਮਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ ਗੇਮਜ਼ ਨੂੰ ਰੱਦ ਕਰਨ ਲਈ ਨਹੀਂ ਕਿਹਾ ਹੈ। ਹਸ਼ੀਮੋਟੋ ਦਾ ਕਹਿਣਾ ਹੈ ਕਿ ਜਾਪਾਨ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਆਦੇਸ਼ਾਂ ਦੀ ਪਾਲਣਾ ਕਰੇਗਾ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ ਹੋਈ ਆਈਓਸੀ ਦੀ ਐਮਰਜੈਂਸੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਸਿਨੇਰਿਓ ਪਲਾਨਿੰਗ ਦੇ ਨਾਲ ਗੇਮਜ਼ ਨੂੰ ਮੁਲਤਵੀ ਕਰਨ ਦੀ ਸੰਭਾਵਨਾ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ। ਸਾਬਕਾ ਓਲੰਪਿਕਨ ਸੀਕੋ ਹਸ਼ੀਮੋਟੋ ਨੇ ਕਿਹਾ,'ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਓਲੰਪਿਕ ਰੱਦ ਕਰਨਾ ਇਕ ਆਪਸ਼ਨ ਨਹੀਂ ਹੈ। ਅਜਿਹੇ ਵਿਚ ਪਹਿਲਾਂ ਨਿਰਧਾਰਿਤ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ।'

ਦੱਸ ਦੇਈਏ ਕਿ ਕੈਨੇਡਾ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਜੇ ਓਲੰਪਿਕ ਅਤੇ ਪੈਰਾਓਲੰਪਿਕ ਗੇਮਜ਼ ਮੁਲਤਵੀ ਨਹੀਂ ਹੁੰਦੀਆਂ ਤਾਂ ਉਹ ਆਪਣੀ ਪਾਰਟੀ ਟੋਕੀਓ 2020 ਲਈ ਨਹੀਂ ਭੇਜਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵੀ ਆਪਣੇ ਖਿਡਾਰੀਆਂ ਨੂੰ ਕਹਿ ਦਿੱਤਾ ਹੈ ਕਿ ਇਸ ਸਾਲ ਓਲੰਪਿਕ ਗੇਮਜ਼ ਦੀ ਸੰਭਾਵਨਾ ਨਹੀਂ ਹੈ। ਇਸ ਲਈ ਅਗਲੇ ਸਾਲ ਲਈ ਤੁਸੀਂ ਤਿਆਰੀ ਕਰੋ। ਉਥੇ ਭਾਰਤ ਨੇ ਕਿਹਾ ਹੈ ਕਿ ਅਸੀਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਆਦੇਸ਼ਾਂ ਦੀ ਪਾਲਣਾ ਕਰਾਂਗੇ।

Posted By: Tejinder Thind