ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਦੇ ਟੋਕੀਓ ਓਲੰਪਿਕ ’ਚ ਦੂਜੇ ਦਿਨ ਮੈਡਲ ਦੀ ਉਮੀਦ ਨੂੰ ਨੌਜਵਾਨ ਨਿਸ਼ਾਨੇਬਾਜ਼ ਨੇ ਵਧਾ ਦਿੱਤੀ ਹੈ। ਸੌਰਭ ਚੌਧਰੀ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 10 ਮੀਟਰ ਏਅਰ ਪਿਸਟਰ ਦੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਸ਼ੁਰੂਆਤ ’ਚ ਪਿੱਛੇ ਰਹਿਣ ਤੋਂ ਬਾਅਦ ਇਸ ਖਿਡਾਰੀ ਨੇ ਇਕ ਤੋਂ ਬਾਅਦ ਸ਼ਾਨਦਾਰ ਸ਼ਾਟ ਲਗਾਉਂਦੇ ਹੋਏ ਟਾਪ ’ਤੇ ਰਹਿੰਦੇ ਹੋਏ ਫਾਈਨਲ ’ਚ ਜਗ੍ਹਾ ਪੱਕੀ ਕੀਤੀ।

ਸੌਰਭ ਨੇ ਦੁਨੀਆ ਦੇ ਕਈ ਖਿਡਾਰੀਆਂ ਨੂੰ ਪਿੱਛੇ ਕਰਦੇ ਹੋਏ ਪਹਿਲਾਂ ਸਥਾਨ ਹਾਸਲ ਕੀਤਾ। 586 ਅੰਕਾਂ ਦੇ ਨਾਲ ਕਈ ਨਿਸ਼ਾਨੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਇਸ ਨਿਸ਼ਾਨੇਬਾਜ਼ ਨੇ ਫਾਈਨਲ ’ਚ ਸਥਾਨ ਪੱਕਾ ਕੀਤਾ। ਭਾਰਤ ਦੇ ਇਕ ਹੋਰ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਇਸ ਲਿਸਟ ’ਚ ਪਿੱਛੇ ਰਹਿ ਗਏ। 17ਵੇਂ ਸਥਾਨ ’ਤੇ ਰਹਿਣ ਵਾਲੇ ਇਸ ਖਿਡਾਰੀ ਦੇ ਫਾਈਨਲ ’ਚ ਖੇਡਣ ਦੀ ਉਮੀਦ ਖ਼ਤਮ ਹੋ ਗਈ।

ਸ਼ਾਨਦਾਰ ਫਾਰਮ ਦੀ ਜਾਣ-ਪਛਾਣ ਦਿੰਦੇ ਹੋਏ ਸੌਰਭ ਨੇ ਛੇ ਸੀਰੀਜ਼ ’ਚ 95 ਤੋਂ ਜ਼ਿਆਦਾ ਸਕੋਰ ਕੀਤੇ। ਪਹਿਲੀ ਸੀਰੀਜ਼ ’ਚ ਸੌਰਭ ਨੇ ਕੁੱਲ 95 ਸਕੋਰ ਕੀਤੇ ਤਾਂ ਦੂਜੇ ਪਾਸੇ ਤੀਜੀ ਸੀਰੀਜ਼ ’ਚ ਉਨ੍ਹਾਂ ਨੇ 98-98 ਸਕੋਰ ਬਣਾਏ। ਚੌਥੀ ਸੀਰੀਜ਼ ’ਚ ਉਨ੍ਹਾਂ ਦਾ ਸਕੋਰ 100 ਰਿਹਾ ਜੋ ਇਸ ਪੂਰੇ ਮੈਚ ’ਚ ਸਭ ਤੋਂ ਜ਼ਿਆਦਾ ਸੀ। ਕਿਸੇ ਵੀ ਪ੍ਰਤੀਯੋਗੀ ਨੇ 100 ਦੇ ਅੰਕੜਿਆਂ ਨੂੰ ਨਹੀਂ ਛੂਹਿਆ। ਪੰਜਵੀਂ ਸੀਰੀਜ਼ ’ਚ ਸੌਰਭ ਨੇ 98 ਤਾਂ ਆਖਰੀ ’ਚ 97 ਦਾ ਸਕੋਰ ਕਰਦੇ ਹੋਏ ਕੁੱਲ 586 ਅੰਕ ਹਾਸਲ ਕੀਤਾ।

Posted By: Sarabjeet Kaur