ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਚੁੱਕੇ ਹਨ ਕਿ ਟੋਕੀਓ ਓਲੰਪਿਕ ਮੁਲਤਵੀ ਹੋਣ। ਓਲੰਪਿਕ ਪ੍ਰਬੰਧਕੀ ਕਮੇਟੀ ਦੀ ਮੈਂਬਰ ਕਹਿ ਚੁੱਕੀ ਹੈ ਓਲੰਪਿਕ ਮੁਲਤਵੀ ਹੋਣ। ਵਿਸ਼ਵ ਅਥਲੈਟਿਕਸ ਦੇ ਮੁਖੀ ਸਬੇਸਟੀਅਨ ਨੇ ਵੀ ਇਹੀ ਮੰਗ ਕੀਤੀ ਹੈ। ਹੁਣ ਨਾਰਵੇ ਨੇ ਵੀ ਓਲੰਪਿਕ ਨੂੰ ਟਾਲ਼ਣ ਦੀ ਮੰਗ ਕਰ ਦਿੱਤੀ ਹੈ ਪਰ ਅਜਿਹਾ ਕੀ ਕਾਰਨ ਹੈ ਕਿ ਅੰਤਰਰਾਸ਼ਟਰੀ ਓਲੰਪਿਕ ਸੰਘ (ਆਈਓਸੀ) ਤੇ ਟੋਕੀਓ ਓਲੰਪਿਕ ਪ੍ਰਬੰਧਕੀ ਕਮੇਟੀ ਤੈਅ ਸਮੇਂ 'ਤੇ ਓਲੰਪਿਕ ਕਰਵਾਉਣਾ ਚਾਹੁੰਦੇ ਹਨ। ਇਸ ਪਿੱਛੇ ਅਰਬਾਂ ਰੁਪਏ ਦੇ ਨਿਵੇਸ਼ ਨਾਲ ਮੌਸਮ ਵੱਡਾ ਕਾਰਨ ਹੈ।

ਅਗਸਤ ਤੋਂ ਬਾਅਦ ਤਾਪਮਾਨ ਘਟੇਗਾ

ਸਾਰੇ ਜਾਣਦੇ ਹਨ ਕਿ ਸਮਰ ਤੇ ਵਿੰਟਰ ਓਲੰਪਿਕ ਵੱਖ-ਵੱਖ ਹੁੰਦੇ ਹਨ। ਦੁਨੀਆ ਦੇ ਖੇਡ ਮਹਿਕਮੇ ਵਿਚ ਇਹ ਮੰਗ ਹੋ ਰਹੀ ਹੈ ਕਿ ਓਲੰਪਿਕ ਨੂੰ ਮੁਲਤਵੀ ਕਰ ਦਿੱਤਾ ਜਾਵੇ। ਜੇ ਓਲੰਪਿਕ ਨੂੰ ਦੋ ਤੋਂ ਤਿੰਨ ਮਹੀਨੇ ਬਾਅਦ ਕਰਵਾਇਆ ਜਾਵੇ ਤਾਂ ਫਿਰ ਉਥੇ ਤਾਪਮਾਨ ਵਧਣ ਲੱਗੇਗਾ। ਜਾਪਾਨ ਵਿਚ ਅਕਤੂਬਰ ਤੋਂ ਤਾਪਮਾਨ ਡਿੱਗਣ ਲਗਦਾ ਹੈ। ਅਕਤੂਬਰ ਵਿਚ ਘੱਟੋ ਘੱਟ ਤਾਪਮਾਨ ਔਸਤਨ 14 ਡਿਗਰੀ, ਨਵੰਬਰ ਵਿਚ ਔਸਤਨ 12 ਡਿਗਰੀ ਤੇ ਦਸੰਬਰ ਵਿਚ ਔਸਤਨ ਚਾਰ ਡਿਗਰੀ ਤਕ ਪੁੱਜ ਜਾਂਦਾ ਹੈ। ਇਸ ਕਾਰਨ ਓਲੰਪਿਕ ਨੂੰ ਟਾਲ਼ਣ 'ਤੇ ਮੌਸਮ ਵੀ ਮੁਸ਼ਕਲ ਬਣ ਸਕਦਾ ਹੈ। ਬਾਰਿਸ਼ ਤੇ ਠੰਢ ਵਿਚ ਸਮਰ ਓਲੰਪਿਕ ਦੀਆਂ ਕਈ ਖੇਡਾਂ ਨਹੀਂ ਹੋ ਸਕਦੀਆਂ ਹਨ। ਇਸ ਵਿਚ ਤੈਰਾਕੀ ਤੇ ਡਾਈਵਿੰਗ ਸ਼ਾਮਲ ਹਨ। ਤਾਪਮਾਨ ਘਟਣ ਕਾਰਨ ਕਈ ਟਰੈਕ ਐਂਡ ਫੀਲਡ ਮੁਕਾਬਲੇ ਵੀ ਨਹੀਂ ਕਰਵਾਏ ਜਾ ਸਕਦੇ। ਇਹੀ ਕਾਰਨ ਹੈ ਕਿ ਓਲੰਪਿਕ ਨੂੰ ਦੋ ਤੋਂ ਤਿੰਨ ਮਹੀਨੇ ਤਕ ਮੁਲਤਵੀ ਨਹੀਂ ਕੀਤਾ ਜਾ ਸਸਦਾ ਹੈ।

ਕੋਰੋਨਾ ਫੈਲਣ ਦਾ ਡਰ

ਓਲੰਪਿਕ ਜੇ ਤੈਅ ਸਮੇਂ 'ਤੇ ਕਰਵਾਇਆ ਜਾਂਦਾ ਤਾਂ ਫਿਰ ਇੱਥੇ 11,000 ਅਥਲੀਟ ਤੇ ਸਟਾਫ, ਅਧਿਕਾਰੀ ਇਕੱਠੇ ਰਹਿਣਗੇ। ਉਥੇ ਇਕ ਮਹੀਨੇ ਬਾਅਦ ਹੀ ਪੈਰਾਲੰਪਿਕ ਲਈ 4400 ਪੈਰਾਲੰਪੀਅਨ ਪੂਰੀ ਦੁਨੀਆ ਤੋਂ ਇੱਥੇ ਪੁੱਜਣਗੇ। ਇਸ ਤੋਂ ਇਲਾਵਾ ਲੱਖਾਂ ਵਿਦੇਸ਼ੀਆਂ ਦੇ ਵੀ ਜਾਪਾਨ ਪੁੱਜਣ ਦੀ ਸੰਭਾਵਨਾ ਹੈ ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਵਧ ਜਾਵੇਗੀ ਜਿਸ ਕਾਰਨ ਉਥੇ ਦੀ ਜਨਤਾ ਇਸ ਨੂੰ ਕਰਵਾਉਣ ਤੋਂ ਡਰ ਰਹੀ ਹੈ। ਆਈਓਸੀ ਨੇ ਜਾਪਾਨ ਓਲੰਪਿਕ ਕਮੇਟੀ ਦੇ ਨਾਲ 81 ਪੰਨਿਆ ਦਾ ਮੇਜ਼ਬਾਨ ਸ਼ਹਿਰ ਹੋਣ ਦਾ ਕਰਾਰ ਕੀਤਾ ਹੋਇਆ।

ਮੁਸੀਬਤ ਆਈਓਸੀ ਦੀ

ਆਈਓਸੀ ਲਈ ਵੱਡੀ ਮੁਸ਼ਕਲ ਸਪਾਂਸਰਾਂ ਤੇ ਬਰਾਡਕਾਸਟਰਾਂ ਨਾਲ ਕੀਤੇ ਗਏ ਕਰਾਰ ਦੀ ਵੀ ਹੈ। ਪੂਰੀ ਦੁਨੀਆ ਦੇ ਸਾਰੇ ਵੱਡੇ ਬਰਾਂਡ ਇਸ ਓਲੰਪਿਕ ਨਾਲ ਜੁੜੇ ਹਨ। ਦੁਨੀਆ ਦੇ 160 ਦੇਸ਼ਾਂ ਵਿਚ ਓਲੰਪਿਕ ਦਾ ਪ੍ਰਸਾਰਣ ਹੋਣਾ ਹੈ ਜਿਸ ਲਈ ਵੱਖ-ਵੱਖ ਬਰਾਡਕਾਸਟਰਾਂ ਤੋਂ ਮੋਟੀ ਕੀਮਤ 'ਤੇ ਆਈਓਸੀ ਨੇ ਕਰਾਰ ਕੀਤੇ ਹਨ। ਜੇ ਓਲੰਪਿਕ ਅੱਗੇ ਟਲ਼ਦੇ ਹਨ ਤਾਂ ਬਾਕੀ ਚੈਂਪੀਅਨਸ਼ਿਪਾਂ ਦੇ ਕੈਲੰਡਰ ਤੇ ਉਨ੍ਹਾਂ ਦੇ ਪ੍ਰਸਾਰਣ ਦਾ ਨੁਕਸਾਨ ਵੀ ਬਰਾਡਕਾਸਟਰਾਂ ਨੂੰ ਸਹਿਣਾ ਪਵੇਗਾ।