ਬੈਂਗਲੁਰੂ (ਪੀਟੀਆਈ) : ਹਾਕੀ ਇੰਡੀਆ ਵੱਲੋਂ ਅਰਜੁਨ ਪੁਰਸਕਾਰ ਲਈ ਨਾਮਜ਼ਦ ਭਾਰਤੀ ਮਰਦ ਟੀਮ ਦੇ ਡਰੈਗ ਫਲਿਕਰ ਹਰਮਨਪ੍ਰਰੀਤ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਹਰਮਨਪ੍ਰਰੀਤ ਨੇ ਕਿਹਾ ਕਿ ਪਿਛਲੇ ਕੁਝ ਸਾਲ ਤੋਂ ਆਪਣੇ ਪ੍ਰਦਰਸ਼ਨ ਨਾਲ ਮੈਂ ਕਾਫੀ ਖ਼ੁਸ਼ ਹਾਂ। ਮੈਂ ਇਸ ਲਈ ਕਾਮਯਾਬ ਹੋ ਸਕਿਆ ਕਿਉਂਕਿ ਟੀਮ ਦੇ ਬਾਕੀ ਖਿਡਾਰੀਆਂ ਨੇ ਮੇਰੀ ਮਦਦ ਕੀਤੀ। ਹਾਕੀ ਟੀਮ ਦਾ ਖੇਡ ਹੈ ਤੇ ਅਸੀਂ ਸਾਰੇ ਟੀਮ ਦੀ ਕਾਮਯਾਬੀ ਲਈ ਖੇਡਦੇ ਹਾਂ। ਜੇ ਗੋਲ ਹੁੰਦਾ ਹੈ ਤਾਂ ਗੋਲ ਕਰਨ ਵਾਲਿਆਂ ਨੂੰ ਨਹੀਂ ਪੂਰੀ ਟੀਮ ਨੂੰ ਮਾਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਸਭ ਤੋਂ ਵੱਡੀ ਉਪਲੱਬਧੀ ਰਹੀ। ਉਹ ਜ਼ਿੰਦਗੀ ਭਰ ਯਾਦ ਰਹੇਗਾ। ਸਾਡੀ ਟੀਮ ਕਾਫੀ ਸੰਤੁਲਿਤ ਹੈ ਤੇ ਸਾਰਿਆਂ ਨੇ ਜਿੱਤ ਵਿਚ ਯੋਗਦਾਨ ਦਿੱਤਾ। ਹੁਣ ਅਸੀਂ ਓਲੰਪਿਕ ਵਿਚ ਚੰਗੇ ਪ੍ਰਦਰਸ਼ਨ ਦੀ ਪੂਰੀ ਕੋਸ਼ਿਸ਼ ਕਰਾਂਗੇ।