ਪਣਜੀ (ਪੀਟੀਆਈ) : ਭਾਰਤੀ ਫੁੱਟਬਾਲ ਕਲੱਬ ਬੈਂਗਲੁਰੂ ਐੱਫਸੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਖਿਡਾਰੀਆਂ ਤੇ ਸਟਾਫ ਵਿਚਾਲੇ ਤਿੰਨ ਕੋਵਿਡ-19 ਪਾਜ਼ੇਟਿਵ ਮਾਮਲੇ ਮਿਲੇ ਹਨ। ਬੈਂਗਲੁਰੂ ਐੱਫਸੀ ਦੇ ਖਿਡਾਰੀ ਤੇ ਸਟਾਫ 14 ਅਪ੍ਰੈਲ ਨੂੰ ਏਐੱਫਸੀ ਕੁਆਲੀਫਾਇਰਜ਼ (ਸ਼ੁਰੂਆਤੀ ਗੇੜ ਦੋ) ਤੋਂ ਪਹਿਲਾਂ ਟ੍ਰੇਨਿੰਗ ਲਈ ਇੱਥੇ ਇਕੱਠੇ ਹੋਏ ਹਨ। ਇਹ ਪਾਜ਼ੇਟਿਵ ਮਾਮਲੇ ਪੰਜ ਅਪ੍ਰੈਲ ਨੂੰ ਸ਼ੁਰੂ ਹੋਏ ਟੀਮ ਦੇ ਟ੍ਰੇਨਿੰਗ ਕੈਂਪ ਦੌਰਾਨ ਸਾਹਮਣੇ ਆਏ ਹਨ। ਬੈਂਗਲੁਰੂ ਐੱਫਸੀ ਦੀ ਟੀਮ ਬੇਂਬੋਲਿਮ ਦੇ ਜੀਐੱਮਸੀ ਸਟੇਡੀਅਮ ਵਿਚ 14 ਅਪ੍ਰਰੈਲ ਨੂੰ ਨੇਪਾਲ ਆਰਮੀ ਕਲੱਬ ਜਾਂ ਸ੍ਰੀਲੰਕਾ ਪੁਲਿਸ ਦੀ ਟੀਮ ਨਾਲ ਭਿੜੇਗੀ।