ਜਲੰਧਰ (ਜੇਐੱਨਐੱਨ) : ਭਾਰਤੀ ਕੁਸ਼ਤੀ ਸੰਸਥਾ ਨੇ ਸਾਊਥ ਏਸ਼ੀਅਨ ਗੇਮਜ਼ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੀ ਚੋਣ ਕਰ ਲਈ ਹੈ। ਭਾਰਤੀ ਕੁਸ਼ਤੀ ਸੰਸਥਾ ਦੇ ਪ੍ਰਧਾਨ ਬਿ੍ਜਭੂਸ਼ਣ ਸ਼ਰਣ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਭਾਰਤੀ ਟੀਮ 'ਚ ਫ੍ਰੀ ਸਟਾਈਲ ਵਰਗ ਵਿਚ ਦਿੱਲੀ ਦੇ ਰਾਹੁਲ ਨੂੰ 57 ਕਿਲੋਗ੍ਰਾਮ, ਐੱਸਐੱਸਸੀਬੀ ਦੇ ਰਵਿੰਦਰ ਨੂੰ 61 ਕਿਲੋਗ੍ਰਾਮ, ਜੇਐੱਚਕੇਡੀ ਦੇ ਅਮਿਤ ਨੂੰ 65 ਕਿਲੋਗ੍ਰਾਮ, ਯੂਪੀ ਦੇ ਗੌਰਵ ਬਾਲੀਆਨ ਨੂੰ 74 ਕਿਲੋਗ੍ਰਾਮ, ਆਰਐੱਸਪੀਬੀ ਦੇ ਪਵਨ ਕੁਮਾਰ ਨੂੰ 86 ਕਿਲੋਗ੍ਰਾਮ, ਆਰਐੱਸਪੀਬੀ ਦੇ ਸੱਤਿਆਵਰਤ ਕਾਦੀਆਨ ਨੂੰ 97 ਕਿਲੋਗ੍ਰਾਮ, ਆਰਐੱਸਪੀਬੀ ਦੇ ਸੁਮਿਤ ਨੂੰ 125 ਕਿਲੋਗ੍ਰਾਮ ਵਿਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਵਰਗ ਵਿਚ ਰਾਜਸਥਾਨ ਦੀ ਸ਼ੀਤਲ ਨੂੰ 50 ਕਿਲੋਗ੍ਰਾਮ, ਹਰਿਆਣਾ ਦੀ ਪਿੰਕੀ ਨੂੰ 57 ਕਿਲੋਗ੍ਰਾਮ, ਆਰਐੱਸਪੀਬੀ ਦੀ ਸਰਿਤਾ ਨੂੰ 57 ਕਿਲੋਗ੍ਰਾਮ, ਹਰਿਆਣਾ ਦੀ ਅੰਸ਼ੂ ਨੂੰ 59 ਕਿਲੋਗ੍ਰਾਮ, ਆਰਐੱਸਪੀਬੀ ਦੀ ਸਾਕਸ਼ੀ ਮਲਿਕ ਨੂੰ 62 ਕਿਲੋਗ੍ਰਾਮ, ਹਰਿਆਣਾ ਦੀ ਅਨੀਤਾ ਸ਼ਿਓਰਾਣ ਨੂੰ 68 ਕਿਲੋਗ੍ਰਾਮ, ਪੰਜਾਬ ਦੀ ਗੁਰਸ਼ਰਨਪ੍ਰੀਤ ਕੌਰ ਨੂੰ 76 ਕਿਲੋਗ੍ਰਾਮ ਵਿਚ ਸ਼ਾਮਲ ਕੀਤਾ ਗਿਆ ਹੈ। ਸਾਊਥ ਏਸ਼ੀਅਨ ਗੇਮਜ਼ ਛੇ ਤੋਂ ਨੌਂ ਦਸੰਬਰ ਨੂੰ ਨੇਪਾਲ ਵਿਚ ਹੋਣ ਜਾ ਰਹੀਆਂ ਹਨ।