style="text-align: justify;"> ਨਾਕਸਵਿਲੇ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਮਰਹੂਮ ਕਮਿਸ਼ਨਰ ਡੇਵਿਡ ਸਟਰਨ ਨੂੰ ਮਹਿਲਾ ਬਾਸਕਟਬਾਲ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ। ਐੱਨਬੀਏ ਦੇ 1984-2014 ਤਕ ਕਮਿਸ਼ਨਰ ਰਹੇ ਸਟਰਨ ਨੇ ਮਹਿਲਾ ਐੱਨਬੀਏ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ ਤੇ ਉਹ ਮਹਿਲਾ ਮੁਕਾਬਲਿਆਂ ਦੇ ਵੱਡੇ ਸਮਰਥਕ ਸਨ।

ਉਨ੍ਹਾਂ ਦਾ ਇਸ ਸਾਲ ਇਕ ਜਨਵਰੀ ਨੂੰ 77 ਸਾਲ ਦੀ ਉਮਰ ਵਿਚ ਬ੍ਰੇਨ ਹੈਮਰੇਜ ਕਾਰਨ ਦੇਹਾਂਤ ਹੋ ਗਿਆ ਸੀ। ਕੋਵਿਡ-19 ਕਾਰਨ ਹਾਲਾਂਕਿ 2020 ਦੇ ਸਮਾਗਮ ਨੂੰ ਟਾਲ਼ ਦਿੱਤਾ ਗਿਆ ਹੈ ਤੇ ਹੁਣ ਇਹ ਜੂਨ 2021 ਵਿਚ ਹੋਵੇਗਾ।