ਲੁਸਾਨੇ : ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਸਪੇਨ ਅਗਲੀ ਮਹਿਲਾ ਹਾਕੀ ਪ੍ਰੋ ਲੀਗ ਵਿਚ ਸਿਰਫ਼ ਇਸ ਸੈਸ਼ਨ ਲਈ ਬਦਲਵੀਆਂ ਟੀਮਾਂ ਦੇ ਰੂਪ (ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਥਾਂ) ਵਿਚ ਖੇਡਣਗੇ। ਮਹਿਲਾ ਐੱਫਆਈਐੱਚ ਹਾਕੀ ਪ੍ਰੋ ਲੀਗ ਦਾ ਤੀਜਾ ਸੈਸ਼ਨ 23 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦਿਨ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਦਰਲੈਂਡ ਦੀ ਟੀਮ ਬੈਲਜੀਅਮ ਨਾਲ ਭਿੜੇਗੀ।

Posted By: Jatinder Singh