ਨਵੀਂ ਦਿੱਲੀ (ਪੀਟੀਆਈ) : ਪਿਛਲੇ ਦਿਨੀਂ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਵਾਲੇ ਨੌਜਵਾਨ ਫਾਰਵਰਡ ਅਭਿਸ਼ੇਕ ਨੇ ਕਿਹਾ ਹੈ ਕਿ ਭਾਰਤੀ ਮਰਦ ਹਾਕੀ ਟੀਮ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਰਬੋਤਮ ਲੈਅ ’ਚ ਰਹਿਣਾ ਹੈ।

ਬਰਮਿੰਘਮ ’ਚ ਛੇ ਮੈਚਾਂ ਵਿਚ ਦੋ ਗੋਲ ਕਰਨ ਵਾਲੇ ਅਭਿਸ਼ੇਕ ਨੇ ਕਿਹਾ ਕਿ ਅਸਲ ਵਿਚ ਅਭਿਆਸ ਵਿਚ ਵਾਪਸੀ ਕਰਨ ਤੇ ਅਗਲੀਆਂ ਚੈਂਪੀਅਨਸ਼ਿਪਾਂ ਲਈ ਖ਼ੁਦ ਨੂੰ ਤਿਆਰ ਕਰਨ ਲਈ ਉਤਸ਼ਾਹਤ ਹਾਂ। ਅਸੀਂ ਸਾਰੇ ਇਕ ਟੀਮ ਦੇ ਰੂਪ ਵਿਚ ਸੁਧਾਰ ਕਰਨਾ ਚਾਹੁੰਦੇ ਹਾ। ਅਗਲੇ ਸਾਲ ਵਿਸ਼ਵ ਕੱਪ ਹੋਣਾ ਹੈ ਤੇ ਉਸ ਤੋਂ ਪਹਿਲਾਂ ਸਾਰੇ ਖਿਡਾਰੀ ਆਪਣੀ ਸਰਬੋਤਮ ਲੈਅ ਵਿਚ ਰਹਿਣਾ ਚਾਹੁੰਦੇ ਹਨ।

Posted By: Gurinder Singh