ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਚੋਟੀ ਦੇ ਖਿਡਾਰੀ ਸ਼ਰਤ ਕਮਲ ਤੇ ਜੀ ਸਾਥੀਆਨ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਸੰਕਟ ਤੋਂ ਟੇਬਲ ਟੈਨਿਸ ਜਗਤ ਦੇ ਮੈਂਬਰਾਂ ਦੀ ਮਦਦ ਲਈ 10 ਲੱਖ ਰੁਪਏ ਇਕੱਠੇ ਕਰਨ ਦੇ ਨੇੜੇ ਹਨ। ਇਸ ਨਾਲ ਘੱਟੋ ਘੱਟ 100 ਲੋਕਾਂ ਦੀ ਮਦਦ ਹੋ ਸਕਦੀ ਹੈ। ਇਸ ਮੁਹਿੰਮ ਵਿਚ ਸਾਬਕਾ ਖਿਡਾਰੀ ਨੇਹਾ ਅਗਰਵਾਲ ਵੀ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ। ਤਿੰਨਾਂ ਨੇ ਮਿਲ ਕੇ ਚਾਰ ਦਿਨ ਅੰਦਰ ਸੱਤ ਲੱਖ ਰੁਪਏ ਇਕੱਠੇ ਕੀਤੇ ਹਨ। ਵਿੱਤੀ ਮਦਦ ਖਿਡਾਰੀਆਂ, ਕੋਚਾਂ ਤੇ ਅੰਪਾਇਰਾਂ ਨੂੰ ਦਿੱਤੀ ਜਾਵੇਗੀ।