ਲੰਡਨ (ਏਜੰਸੀ) : ਸ਼ੁਰੂਆ ਕਰ ਰਹੇ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੇ ਪਿਛਲੀ ਵਾਰ ਦੇ ਚੈਂਪੀਅਨ ਅਲੈਕਜ਼ੈਂਡਰ ਜਵੇਰੇਵ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਏਟੀਪੀ ਫਾਈਨਲ ਦੇ ਆਖਰੀ ਚਾਰ ਵਿਚ ਥਾਂ ਬਣਾਈ। ਸਿਤਸਿਪਾਸ ਨੇ ਆਂਦਰੇ ਅਗਾਸੀ ਗਰੁੱਪ ਮੈਚ ਵਿਚ ਜਰਮਨੀ ਦੇ ਜਵੇਰੇਵ ਨੂੰ 6.3, 6-2 ਨਾਲ ਹਰਾਇਆ।

ਸਿਤਸਿਪਾਸ ਨੇ ਇਹ ਮੈਚਲ ਲਗਪਗ ਦੋ ਘੰਟੇ ਵਿਚ ਜਿੱਤ ਲਿਆ। ਸਿਤਸਿਪਾਸ ਦਾ ਅਜੇ ਇਕ ਮੈਚ ਬਾਕੀ ਹੈ। 21 ਸਾਲਾਂ ਸਿਤਸਿਪਾਸ ਇਸ ਟੂਰਨਾਮੈਂਟ ਵਿਚ ਖੇਡਣ ਵਾਲੇ ਯੂਨਾਨ ਦੇ ਪਹਿਲੇ ਖਿਡਾਰੀ ਹਨ। ਉਨ੍ਹਾਂ ਨੇ ਇਸ ਟੂਰਨਾਮੈਂਟ ਵਿਚ ਆਪਣੇ ਦੌਰ ਦੇ ਮੈਚ ਵਿਚ ਡੇਨਿਲ ਮੇਦਵੇਦੇਵ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆ ਕੀਤੀ ਸੀ। ਕਿਊ-2 ਏਰਿਨਾ ਵਿਚ ਹੋਏ ਇਸ਼ ਮੈਚ ਵਿਚ ਸਿਤਸਿਪਾਸ ਦੇ ਸਰਵ, ਹਮਲਾਵਾਰ ਮੈਦਾਨੀ ਸਟ੍ਰੋਕ ਦਾ ਜਵੇਰੇਵ ਕੋਲ ਕੋਈ ਜਵਾਬ ਨਹੀਂ ਸੀ। ਉਥੇ ਜਵੇਰੇਵ ਨੇ ਇਸ ਟੂਰਨਾਮੈਂਟ ਵਿਚ ਆਪਣੇ ਪਹਿਲੇ ਹੀ ਮੈਚ ਵਿਚ ਸਪੇਨਿਸ਼ ਦਿੱਗਜ ਨਡਾਲ ਨੂੰ ਮਾਤ ਦੇ ਸਾਰਿਆਂ ਨੂੰ ਹੈਰਾਨ ਕਰ ਦਿੱਤ ਸੀ। ਸਿਤਸਿਪਾਸ ਨੇ ਕਿਹਾ ਕਿ ਮੈਂ ਆਪਣਾ ਸਰਵਉੱਚ ਪ੍ਰਦਰਸ਼੍ਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਟੂਰਨਾਮੈਂਟ ਵਿਚ ਹਰ ਮੈਚ ਵਿਚ ਕੜੀ ਚੁਣੌਤੀ ਮਿਲ ਰਹੀ ਹੈ।

ਫੈਡਰਰ ਨੇ ਕੀਤੀ ਸੰਨਿਆਸ ਦੀ ਗੱਲ

ਲੰਡਨ (ਏਜੰਸੀ) : ਸਵਿੱਟਜ਼ਰਲੈਂਡ ਦੇ ਧੜੱਲੇਦਾਰ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਆਪਣੇ ਭਵਿੱਖ ਨੂੰ ਲੈ ਕੇ ਸੰਕੇਤ ਦਿੱਤੇ ਹਨ। ਫੈਡਰਰ ਏਟੀਪੀ ਫਾਈਨਲਸ ਦੇ ਕੁਆਰਟਰ ਫਾਈਨਲ ਵਿਚ ਸਰਬੀਆ ਦੇ ਨੋਵਾਕ ਜੋਕੋਵਿਕ ਦੇ ਸਾਹਮਣੇ ਹੋਣਗੇ। ਫੈਡਰਰ ਨੇ ਕਿਹਾ, 'ਅਜਿਹਾ ਮਹਿਸੂਸ ਹੁੰਦਾ ਹੈ ਕਿ ਜੋ ਇੰਨੇ ਸਾਰੇ ਪ੍ਰਸ਼ੰਸਕ ਆਏ ਹਨ, ਹੋ ਸਕਦਾ ਹੈ ਕਿ ਇਹ ਲੋਕ ਮੈਨੂੰ ਆਖਰੀ ਵਾਰ ਦੇਖ ਰਹੇ ਹੋਣ। ਮੈਨੂੰ ਅਜਿਹਾ ਅਹਿਸਾਸ ਹੁੰਦਾ ਕਿ ਅਜਿਹਾ ਕੁਝ ਸਾਲਾਂ ਤੋਂ ਹੋ ਰਿਹਾ ਸੀ ਪਰ ਮੈਂ ਖੇਡਦਾ ਗਿਆ। ਮੈਂ ਹਮੇਸ਼ਾ ਉਨ੍ਹਾਂ ਦਾ ਸਵਾਗਤ ਕੀਤਾ।' ਫੈਡਰਰ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਦੇ ਡੋਮਿਨਿਕ ਥੀਐੱਮ ਤੋਂ ਹਾਰ ਗਏ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਮਾਟੇਓ ਬੇਰੇਨਿਟੀ ਨੂੰ ਮਾਤ ਦੇ ਕੇ ਆਪਣੀ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।

ਏਟੀਪੀ ਕੱਪ 'ਚ ਆਖ਼ਰੀ ਛੇ ਟੀਮਾਂ ਦਾ ਐਲਾਨ

ਸਿਡਨੀ (ਏਜੰਸੀ) : ਗਿ੍ਗੋਰ ਦਿਮਿਤ੍ਰੋਵ ਦੀ ਅਗਵਾਈ ਵਾਲੇ ਬੁਲਗਾਰੀਆ ਸਣੇ ਵੀਰਵਾਰ ਨੂੰ ਪਹਿਲੇ ਏਟੀਪੀ ਕੱਪ ਲਈ ਆਖ਼ਰੀ ਛੇ ਟੀਮਾਂ ਦਾ ਐਲਾਨ ਹੋਇਆ। ਇਹ ਨਵਾਂ ਵਿਸ਼ਵ ਟੈਨਿਸ ਟੀਮ ਟੂਰਨਾਮੈਂਟ ਹੈ। ਬੁਲਗਾਰੀਆ ਤੋਂ ਇਲਾਵਾ, ਚਿਲੀ, ਪੋਲੈਂਡ, ਓਰਗਵੇ, ਮੋਲਦੋਵਾ ਤੇ ਨਾਰਵੇ ਦੀਆਂ ਟੀਮਾਂ ਵੀ ਇਸ ਟੂਰਨਾਮੈਂਟ ਵਿਚ ਸ਼ਿਰਕਤ ਕਰਨਗੀਆਂ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਹੋਰ 24 ਦੇਸ਼ਾਂ ਦਾ ਐਲਾਨ ਸਤੰਬਰ ਵਿਚ ਹੀ ਹੋ ਗਿਆ ਸੀ।

ਅਗਲੇ ਸਾਲ ਸੰਨਿਆਸ ਲਵੇਗੀ ਬਰਾਇਨ ਜੋੜੀ

ਲਾਂਸ ਏਂਜਲਿਸ (ਏਜੰਸੀ) : ਅਮਰੀਕਾ ਦੇ ਬਾੱਬ ਬਰਾਇਨ ਅਤੇ ਮਾਇਕ ਬਰਾਇਨ ਅਗਲੇ ਸਾਲ ਟੈਨਿਸ ਤੋਂ ਸੰਨਿਆਸ ਲੈਣਗੇ। ਡਬਲਸ ਵਿਚ ਟੈਨਿਸ ਇਤਿਹਾਸ ਦੇ ਬਿਹਤਰੀਨ ਜੋੜੀਆਂ ਵਿਚ ਸ਼ਾਮਲ ਬਰਾਇਨ ਭਰਾਵਾਂ ਨੇ ਇਸ ਦਾ ਐਲਾਨ ਕੀਤਾ। 41 ਸਾਲ ਦੇ ਜੁੜਵਾਂ ਭਰਾਵਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਅਗਲੇ ਸਾਲ ਯੂਐੱਸ ਓਪਨ ਵਿਚ ਹਿੱਸਾ ਲੈਣ ਤੋਂ ਬਾਅਦ ਸੰਨਿਆਸ ਲੈਣਗੇ। ਦੋਵੇਂ ਭਰਾਵਾਂ ਨੇ ਹੁਣ ਤਕ ਰਿਕਾਰਡ 118 ਟੂਰਨਾਮੈਂਟ ਜਿੱਤੇ ਹਨ। ਇਨ੍ਹਾਂ ਵਿਚ 16 ਗਰੈਂਡਸਲੈਮ ਵੀ ਸ਼ਾਮਲ ਹੈ। ਉਨ੍ਹਾਂ ਨੇ 2012 ਲੰਡਨ ਓਲੰਪਿਕ ਵਿਚ ਗੋਲਡ ਮੈਡਲ ਵੀ ਜਿੱਤਿਆ ਸੀ। ਬਾਬ ਬਰਾਇਨ ਨੇ ਕਿਹਾ ਅਸੀਂ ਤੈਅ ਕੀਤਾ ਕਿ ਸਾਡੇ ਦਿਮਾਗ ਨੂੰ ਆਰਾਮ ਦੇਣਾ ਹੈ। ਇਹ ਇਕ ਸ਼ਾਨਦਾਰ ਸਫ਼ਰ ਰਿਹਾ। ਅਸੀਂ ਤੰਦਰੁਸਤ ਹੋਣ ਦੇ ਨਾਲ ਇਸ ਸਫ਼ਰ ਨੂੰ ਸਮਾਪਤ ਕਰਨਾ ਚਾਹੁੰਦੇ ਹਾਂ।