ਰੋਮ : ਅਮਰੀਕਾ ਦੀ ਦਿੱਗਜ ਮਹਿਲਾ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਆਪਣੇ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਇੱਥੇ ਇਟਾਲੀਅਨ ਓਪਨ ਤੋਂ ਨਾਂ ਵਾਪਸ ਲੈ ਲਿਆ। ਹਾਲਾਂਕਿ ਸੇਰੇਨਾ ਦਾ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਬੁੱਧਵਾਰ ਨੂੰ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨਾਲ ਮੁਕਾਬਲਾ ਹੋਣਾ ਸੀ ਪਰ ਉਨ੍ਹਾਂ ਦੇ ਬਾਹਰ ਹੋਣ ਕਾਰਨ ਵੀਨਸ ਨੂੰ ਦੂਜੇ ਗੇੜ ਵਿਚ ਵਾਕਓਵਰ ਦੇ ਦਿੱਤਾ ਗਿਆ ਤੇ ਉਹ ਤੀਜੇ ਗੇੜ ਵਿਚ ਪੁੱਜ ਗਈ।