ਲੰਡਨ : ਮੌਜੂਦਾ ਫਰੈਂਚ ਓਪਨ ਚੈਂਪੀਅਨ ਰਾਫੇਲ ਨਡਾਲ ਨੇ ਕਿਹਾ ਕਿ ਮਾਰਚ ਵਿਚ ਗੋਡੇ ਦੀ ਸੱਟ ਕਾਰਨ ਇੰਡੀਅਨ ਵੇਲਜ਼ ਦੇ ਸੈਮੀਫਾਈਨਲ 'ਚੋਂ ਲਾਂਭੇ ਹੋਣ ਤੋਂ ਬਾਅਦ ਉਹ ਸੈਸ਼ਨ ਨੂੰ ਸਮਾਪਤ ਕਰਨ 'ਤੇ ਵਿਚਾਰ ਕਰ ਰਹੇ ਸਨ ਪਰ ਉਨ੍ਹਾਂ ਨੇ ਦਰਦ ਦੇ ਬਾਵਜੂਦ ਰੋਲਾਂ ਗੈਰਾਂ ਵਿਚ ਖੇਡਣਾ ਜਾਰੀ ਰੱਖਿਆ ਤੇ ਰਿਕਾਰਡ 12ਵਾਂ ਫਰੈਂਚ ਓਪਨ ਖ਼ਿਤਾਬ ਆਪਣੇ ਨਾਂ ਕੀਤਾ।