style="text-align: justify;">ਸੰਘਾਈ (ਏਜੰਸੀ) : ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਸੰਘਾਈ ਮਾਸਟਰਜ਼ ਲਈ ਵਾਈਲਡ ਕਾਰਡ ਮਿਲਿਆ ਹੈ। ਬਿ੍ਟਿਸ਼ ਖਿਡਾਰੀ ਮਰੇ ਸਾਲ 2016 ਤੋਂ ਬਾਅਦ ਇਸ ਟੂਰਨਾਮੈਂਟ ਵਿਚ ਖੇਡਣਗੇ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ। ਮਰੇ ਨੇ ਇਹ ਤਿੰਨ ਵਾਰ ਖਿਤਾਬ ਜਿੱਤਿਆ ਹੈ। ਉਹ ਸਿੰਗਲਜ਼ ਵਿਚ ਇਥੇ ਖੇਡਣਗੇ। ਮਰੇ ਆਪਣੇ ਆਪ੍ਰਰੇਸ਼ਨ ਤੋਂ ਬਾਅਦ ਸਿੰਗਲਜ਼ ਵਿਚ ਦੋ ਮੈਚ ਹੀ ਜਿੱਤ ਸਕੇ ਹਨ।

ਮਰੇ ਨੇ ਕਿਹਾ, 'ਮੈਂ ਵਾਪਸ ਸ਼ੰਘਾਈ ਵਿਚ ਜਾ ਕੇ ਖੇਡਾਂਗਾ ਅਤੇ ਇਸ ਨੂੰ ਲੈ ਕੇ ਮੈਂ ਖੁਸ਼ ਹਾਂ। ਮੇਰਾ ਇਥੇ ਪ੍ਰਦਰਸ਼ਨ ਚੰਗਾ ਰਿਹਾ ਹੈ। ਮੈਂ ਪਿਛਲੀ ਵਾਰ ਇਸ ਟੂਰਨਾਮੈਂਟ ਵਿਚ 2016 ਵਿਚ ਖੇਡਿਆ ਸੀ। ਵਾਈਲਡ ਕਾਰਡ ਲਈ ਟੂਰਨਾਮੈਂਟਾਂ ਦੇ ਪ੍ਰਬੰਧਕਾਂ ਦਾ ਧੰਨਵਾਦ।' ਮਰੇ ਸ਼ੰਘਾਈ ਦਾ ਖਿਤਾਬ ਜਿੱਤਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣੇ ਸਨ। ਉਨ੍ਹਾਂ ਨੇ 23 ਸਾਲ ਦੀ ਉਮਰ ਵਿਚ 2010 ਵਿਚ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਰਾ ਕੇ ਇਹ ਟ੍ਰਾਫੀ ਜਿੱਤੀ ਸੀ। ਮਰੇ ਨੇ ਇਸ ਤੋਂ ਇਲਾਵਾ ਚੀਨ ਵਿਚ ਹੋਰ ਦੋ ਟੂਰਨਾਮੈਂਟਾਂ ਵਿਚ ਖੇਡਣ ਦੀ ਹਾਮੀ ਭਰ ਦਿੱਤੀ ਹੈ। ਸੰਘਾਈ ਮਾਸਟਰਜ਼ ਟੂਰਨਾਮੈਂਟ ਪੰਜ ਤੋਂ 13 ਅਕਤੂਬਰ ਤਕ ਹੋਵੇਗਾ।