ਏਂਟਰਵਪ : ਦੁਨੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਮਾਰਚ 2017 ਤੋਂ ਬਾਅਦ ਪਹਿਲੀ ਵਾਰ ਕਿਸੇ ਖ਼ਿਤਾਬ ਨੂੰ ਜਿੱਤਣ ਦੇ ਨੇੜੇ ਪੁੱਜ ਗਏ ਹਨ। ਮਰੇ ਨੇ ਦੁਨੀਆ ਦੇ 70ਵੇਂ ਨੰਬਰ ਦੇ ਫਰਾਂਸੀਸੀ ਖਿਡਾਰੀ ਯੁਗੋ ਹੋਂਬਰਟ ਨੂੰ ਸੈਮੀਫਾਈਨਲ ਵਿਚ 3-6, 7-5, 6-2 ਨਾਲ ਹਰਾ ਕੇ ਏਂਟਰਵਪ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਬਰਤਾਨਵੀ ਸਟਾਰ ਮਰੇ ਨੇ 2017 ਵਿਚ ਆਪਣੀ ਪਿਛਲੀ ਟਰਾਫੀ ਜਿੱਤੀ ਸੀ ਤੇ ਹੁਣ ਉਹ ਸਵਿਟਜ਼ਰਲੈਂਡ ਦੇ ਸਟਾਨ ਵਾਵਰਿੰਕਾ ਖ਼ਿਲਾਫ਼ ਫਾਈਨਲ ਵਿਚ ਭਿੜਨਗੇ। ਸੈਮੀਫਾਈਨਲ ਵਿਚ ਵਾਵਰਿੰਕਾ ਨੇ ਇਟਲੀ ਦੇ 18 ਸਾਲਾ ਜਾਨਿਕ ਸਿਨਰ ਨੂੰ 6-3, 6-2 ਨਾਲ ਹਰਾਇਆ।