ਜੇਐੱਨਐੱਨ, ਲੁਧਿਆਣਾ : 28ਵੀਂ ਸਬ ਜੂਨੀਅਰ ਨੈਸ਼ਨਲ ਬੇਸਬਾਲ ਚੈਂਪੀਅਨਸ਼ਿਪ ਨੂੰ ਲੈ ਕੇ ਪੰਜਾਬ ਬੇਸਬਾਲ ਟੀਮ ਦੀ ਚੋਣ ਹੋਈ। ਚੈਂਪੀਅਨਸ਼ਿਪ 13 ਤੇ 17 ਜੁਲਾਈ ਨੂੰ ਗੁਹਾਟੀ ਵਿਚ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੇਸਬਾਲ ਐਸੋਸੀਏਸ਼ਨ ਮੈਂਬਰ ਹਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਚੁਣੀ ਗਈ ਟੀਮ ਵਿਚ 18-18 ਖਿਡਾਰੀਆਂ ਨੂੰ ਰੱਖਿਆ ਗਿਆ। ਚੁਣੀਆਂ ਗਈਆਂ ਲੜਕਿਆਂ ਵਿਚ ਰਮਿਤ ਬੱਤਰਾ ਕਪਤਾਨ, ਅਮਰਿੰਦਰ, ਬੰਸ਼ੁਲ, ਅਦਿੱਤਿਆ, ਨਰਾਇਣ, ਦੀਪਿੰਦਰ, ਦਿਗਿਵਜੇ, ਇਸ਼ਵਿੰਦਰ ਸਾਰੇ ਲੁਧਿਆਣਾ, ਗਗਨਦੀਪ, ਸਿਮਰਨਜੀਤ ਸਿੰਘ ਅੰਮਿ੍ਤਸਰ, ਪਰਮਿੰਦਰ, ਆਕਾਸ਼ਦੀਪ, ਫਿਰੋਜ਼ਪੁਰ, ਸੱਜਨਪ੍ਰਰੀਤ, ਪ੍ਰਦੀਪ ਮੋਗਾ, ਜਸ਼ਨਪ੍ਰੀਤ, ਹਰਮਨਜੋਤ, ਸ਼ਗੁਨ ਸੰਗਰੂਰ, ਅਭਿਸ਼ੇਕ ਮੋਹਾਲੀ ਸ਼ਾਮਲ ਹਨ। ਉਥੇ ਕੋਚ ਪ੍ਰਦੀਪ ਸਿੰਘ ਤੇ ਜਗਦੀਪ ਸਿੰਘ ਮੈਨੇਜਰ ਦੀ ਭੂਮਿਕਾ ਵਿਚ ਹੋਣਗੇ। ਲੜਕੀਆਂ ਵਿਚ ਸੰਦੀਪ ਪਾਲ ਕਪਤਾਨ, ਅਮਨਜੋਤ ਕੌਰ, ਕੋਮਲਜੀਤ, ਅਨਮੋਲ ਪ੍ਰੀਤ, ਜੀਆ ਸ਼ਰਮਾ, ਤਰੁਣ ਪ੍ਰਰੀਤ, ਗਗਨ ਜੋਤ, ਸਰਬਜੀਤ ਸਾਰੇ ਲੁਧਿਆਣਾ ਤੋਂ, ਰੇਣੂ ਸੰਗਰੂਰ, ਨੇਹਾ, ਅਨੂ, ਜਲੰਧਰ, ਭੂਮੀ, ਪ੍ਰਤਿਸ਼ਠਾ, ਪਟਿਆਲਾ, ਕਵਿਤਾ ਮੋਗਾ, ਪਿ੍ਰਅੰਕਾ, ਗੁਰਲੀਨ ਫਿਰੋਜ਼ਪੁਰ ਨੂੰ ਸ਼ਾਮਿਲ ਕੀਤਾ ਗਿਆ। ਕੋਚ ਜਤਿੰਦਰ ਕੁਮਾਰ ਠਾਕੁਰ, ਮੈਨੇਜਰ ਅਨੁ ਹੋਣਗੇ।