ਨਵੀਂ ਦਿੱਲੀ (ਪੀਟੀਆਈ) : ਪੁਰਸ਼ਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ ਤਾਕਸ਼ੰਦ 'ਚ ਹੋਵੇਗੀ। ਕੌਮਾਂਤਰੀ ਮੁੱਕੇਬਾਜ਼ੀ ਸੰਘ (ਆਈਬਾ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਬਾ ਪ੍ਰਧਾਨ ਉਮਰ ਕ੍ਰੇਮਲੇਵ ਨੇ ਉਜਬੇਕਿਸਤਾਨ ਦੇ ਦੌਰੇ 'ਤੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ 2023 ਦੀ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਉਸ ਦੇਸ਼ 'ਚ ਹੋਵੇਗੀ ਜਿੱਥੋਂ ਕਈ ਦਮਦਾਰ ਮੁੱਕੇਬਾਜ਼ ਨਿਕਲੇ ਹਨ। ਮੈਨੂੰ ਸ਼ਾਨਦਾਰ ਟੂਰਨਾਮੈਂਟ ਤੇ ਬਿਹਤਰੀਨ ਮੁਕਾਬਲਿਆਂ ਦਾ ਯਕੀਨ ਹੈ। ਇਹ ਚੈਂਪੀਅਨਸ਼ਿਪ ਪਹਿਲੀ ਵਾਰ ਉਜਬੇਕਿਸਤਾਨ 'ਚ ਹੋਣ ਜਾ ਰਹੀ ਹੈ। ਉਜਬੇਕਿਸਤਾਨ ਨੇ ਰਿਓ ਓਲੰਪਿਕ 2016 'ਚ ਮੁੱਕੇਬਾਜ਼ੀ 'ਚ ਤਿੰਨ ਗੋਲਡ ਮੈਡਲ ਜਿੱਤੇ ਸਨ।