ਸਟਾਫ ਰਿਪੋਰਟਰ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ 'ਚ ਕਰਵਾਏ ਗਏ ਕਰਾਟੇ ਇੰਟਰ ਕਾਲਜ ਮੁਕਾਬਲੇ ਵਿਚ ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾਂ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਸੰਸਥਾ ਦਾ ਨਾਂ ਚਮਕਾਇਆ।

ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਇਸ ਮੁਕਾਬਲੇ 'ਚ 30 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਸ 'ਚ ਵਿਦਿਆਰਥਣ ਤਨਪ੍ਰੀਤ ਕੌਰ ਨੇ 50 ਕਿੱਲੋਗ੍ਰਾਮ ਭਾਰ ਕੈਟਾਗਰੀ ਵਿਚ ਸਿਲਵਰ ਮੈਡਲ ਜਿੱਤ ਕੇ ਸੰਸਥਾ ਦਾ ਨਾਂ ਚਮਕਾਇਆ ਹੈ। ਕਾਲਜ ਡਾਇਰੈਕਟਰ ਅਨੂਪ ਸਿੰਘ ਮੁਲਤਾਨੀ ਤੇ ਪਿ੍ੰਸੀਪਲ ਅਕਵੀਰ ਕੌਰ ਨੇ ਕਿਹਾ ਕਿ ਵਿਦਿਆਰਥਣ ਬੀਏ ਚੌਥੇ ਸਮੈਸਟਰ ਦੀ ਵਿਦਿਆਰਥਣ ਹੈ ਤੇ ਪਹਿਲਾਂ ਵੀ ਕਈ ਮੈਡਲ ਜਿੱਤ ਚੁੱਕੀ ਹੈ। ਵਿਦਿਆਰਥਣ ਨੇ ਕਾਲਜ ਮੈਨੇਜਮੈਂਟ ਤੇ ਕੋਚ ਜਗਮੀਤ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਕੋਚ ਜਗਮੀਤ ਢਿੱਲੋਂ ਨੇ ਕਿਹਾ ਕਿ ਹੁਣ ਵਿਦਿਆਰਥਣ ਅੱਗੇ ਵੀ ਇਸੇ ਤਰ੍ਹਾਂ ਹੀ ਸ਼ਾਨਦਾਰ ਪ੍ਦਰਸ਼ਨ ਕਰਨ ਲਈ ਤਿਆਰੀ ਕਰ ਰਹੀ ਹੈ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਰਵੀ ਸਿੱਧੂ ਆਦਿ ਹਾਜ਼ਰ ਸਨ।