ਨਵੀਂ ਦਿੱਲੀ (ਜੇਐੱਨਐੱਨ) : ਏਸ਼ੀਅਨ ਗੇਮਜ਼ ਦੇ ਗੋਲਡ ਮੈਡਲ ਜੇਤੂ ਬਜਰੰਗ ਪੂਨੀਆ ਤੇ ਓਲੰਪਿਕ ਵਿਚ ਦੋ ਵਾਰ ਮੈਡਲ ਜਿੱਤਣ ਵਾਲੇ ਤਜਰਬੇਕਾਰ ਭਲਵਾਨ ਸੁਸ਼ੀਲ ਕੁਮਾਰ ਨੇ ਇਕ ਵਾਰ ਮੁੜ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਜੋ ਇਸ ਵਾਰ ਜਲੰਧਰ ਵਿਚ ਹੋਣ ਜਾ ਰਹੀ ਹੈ, ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਵਿਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਕੁਸ਼ਤੀ ਸੰਘ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ। ਡਬਲਯੂਐੱਫਆਈ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਹੈ ਕਿ ਸਾਰੇ ਭਲਵਾਨਾਂ ਲਈ ਇਸ ਚੈਂਪੀਅਨ 'ਚ ਖੇਡਣਾ ਜ਼ਰੂਰੀ ਹੈ ਪਰ ਡਬਲਯੂਐੱਫਆਈ ਦੇ ਪ੍ਰਧਾਨ ਬਿ੍ਜਭੂਸ਼ਣ ਸ਼ਰਨ ਸਿੰਘ ਸਟਾਰ ਭਲਵਾਨ ਬਜਰੰਗ ਤੇ ਸੁਸ਼ੀਲ ਅੱਗੇ ਬੇਵੱਸ ਨਜ਼ਰ ਆ ਰਹੇ ਤੇ ਡਬਲਯੂਐੱਫਆਈ ਦੋਵਾਂ ਭਲਵਾਨਾਂ ਦੀ ਹਰ ਬੇਨਤੀ ਨੂੰ ਸਵੀਕਾਰ ਕਰ ਰਿਹਾ ਹੈ ਜਦਕਿ ਹੋਰ ਭਲਵਾਨਾਂ ਨੂੰ ਖੇਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।