ਕੋਰੋਨਾ ਵਿਚਾਲੇ ਬਾਇਓ ਬਬਲ 'ਚ 2021 ਦੇ ਪਹਿਲੇ ਗ੍ਰੈਂਡਸਲੈਮ ਨੂੰ ਸ਼ੁਰੂ ਹੋਣ 'ਚ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਹੈ। ਦੁਨੀਆ ਤੇ ਭਾਰਤ ਦੇ ਨਜ਼ਰੀਏ ਨਾਲ ਇਸ ਵਾਰ ਕੌਣ ਕਰਿਸ਼ਮਾ ਦਿਖਾਏਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ 'ਤੇ ਅਭਿਸ਼ੇਕ ਤਿ੍ਪਾਠੀ ਨੇ ਭਾਰਤ ਦੇ ਸਾਬਕਾ ਖਿਡਾਰੀ ਸੋਮਦੇਵ ਦੇਵਵਰਮਨ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :

-ਕੀ ਲੰਬੇ ਕੁਆਰੰਟਾਈਨ ਦਾ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਅਸਰ ਪਵੇਗਾ?

-ਇਹ ਕਹਿਣਾ ਗਲਤ ਨਹੀਂ ਹੈ ਕਿ ਕੁਆਰੰਟਾਈਨ ਮੁਸ਼ਕਲ ਹੈ। ਹਰ ਖਿਡਾਰੀ ਜੋ ਆਸਟ੍ਰੇਲੀਆ ਗਿਆ ਹੈ, ਉਸ ਨੂੰ ਪਤਾ ਹੈ ਕਿ ਉੱਥੇ ਕੀ ਹੋਵੇਗਾ। ਦੁਨੀਆ ਦੇ ਸਰਬੋਤਮ ਖਿਡਾਰੀ ਇਸ ਨੂੰ ਇਸ ਸਵੀਕਾਰ ਕਰ ਕੇ ਇਸਦੇ ਆਦੀ ਹੋ ਜਾਣਗੇ।

-ਆਸਟ੍ਰੇਲੀਅਨ ਓਪਨ 'ਚ ਭਾਰਤ ਦੀ ਚੁਣੌਤੀ ਬਾਰੇ ਕੀ ਕਹੋਗੇ?

-ਸੁਮਿਤ ਬਹੁਤ ਚੰਗਾ ਖਿਡਾਰੀ ਹੈ। ਸੁਮਿਤ ਦਾ ਪ੍ਰਦਰਸ਼ਨ ਬਹੁਤ ਕੁਝ ਉਸ ਨੂੰ ਮਿਲਣ ਵਾਲੇ ਡਰਾਅ 'ਤੇ ਨਿਰਭਰ ਕਰੇਗਾ। ਜੇ ਉਸ ਨੂੰ ਪਸੰਦੀਦਾ ਡਰਾਅ ਮਿਲਿਆ ਤਾਂ ਉਹ ਜਿੱਤ ਸਕਦਾ ਹੈ।

-ਭਾਰਤ ਕੋਲ ਸਿੰਗਲਜ਼ ਦਾ ਗ੍ਰੈਂਡਸਲੈਮ ਖ਼ਿਤਾਬ ਕਦੋਂ ਆਵੇਗਾ?

-ਇਹ ਮੁਸ਼ਕਲ ਹੈ। ਟੈਨਿਸ 'ਚ ਸਿੰਗਲਜ਼ ਤੇ ਡਬਲਜ਼ ਵੱਖਰੀ ਖੇਡ ਹੈ। ਜੇ ਤੁਸੀਂ ਦੇਖੋ ਤਾਂ ਸਿੰਗਲਜ਼ 'ਚ ਸਿਰਫ ਭਾਰਤ ਹੀ ਨਹੀਂ ਕਈ ਦੇਸ਼ਾਂ ਦੇ ਖਿਡਾਰੀ ਖ਼ਿਤਾਬ ਨਹੀਂ ਜਿੱਤ ਪਾ ਰਹੇ। ਸਾਨੂੰ ਖ਼ੁਦ ਨੂੰ ਪੁੱਛਣਾ ਹੋਵੇਗਾ ਕਿ ਚੋਟੀ ਦੇ ਸੌ ਖਿਡਾਰੀਆਂ 'ਚ ਭਾਰਤੀ ਖਿਡਾਰੀ ਕਿਉਂ ਨਹੀਂ ਹੈ। ਸਾਡੇ ਕੋਲ ਹੁਨਰ ਹੈ ਪਰ ਮੌਕਾ ਨਾ ਮਿਲਣ, ਫਿਟਨੈੱਸ ਤੇ ਅਖਿਲ ਭਾਰਤੀ ਟੈਨਿਸ ਮਹਾਸੰਘ ਕਾਰਨ ਇਹ ਪਰੇਸ਼ਾਨੀ ਹੈ।

-ਕਿਹੜਾ ਯੁਵਾ ਖਿਡਾਰੀ ਭਵਿੱਖ 'ਚ ਸਿੰਗਲਜ਼ 'ਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ?

-ਸੁਮਿਤ ਨਾਗਲ ਕਰ ਸਕਦੇ ਹਨ। ਯੁਕੀ ਭਾਂਬਰੀ ਵੀ ਹਨ ਪਰ ਉਹ ਆਸਟ੍ਰੇਲੀਅਨ ਓਪਨ 'ਚ ਨਹੀਂ ਹੋਣਗੇ। ਉਹ 2021 'ਚ ਵਾਪਸੀ ਕਰ ਸਕਦੇ ਹਨ। ਉਨ੍ਹਾਂ ਕੋਲ ਚੋਟੀ ਦੇ 100 'ਚ ਪਹੁੰਚਣ ਦੀ ਕਾਬਲੀਅਤ ਹੈ। ਰਾਜਕੁਮਾਰ ਰਾਮਨਾਥਨ ਵੀ ਚੰਗੇ ਹਨ। ਮਹਿਲਾ 'ਚ ਤਾਂ ਅੰਕਿਤਾ ਰੈਨਾ ਹੈ। ਉਨ੍ਹਾਂ ਦੀ ਵੀ ਡਰਾਅ 'ਤੇ ਹੀ ਨਿਰਭਰ ਕਰੇਗਾ ਪਰ ਕਰਮਨ ਥਾਂਡੀ ਬਹੁਤ ਚੰਗੀ ਖਿਡਾਰਨ ਹੈ।

-ਲਿਏਂਡਰ ਪੇਸ ਪਿਛਲੇ ਸਾਲ ਸੰਨਿਆਸ ਲੈਣ ਵਾਲੇ ਸਨ ਪਰ ਕੋਰੋਨਾ ਕਾਰਨ ਉਨ੍ਹਾਂ ਅਜਿਹਾ ਨਹੀਂ ਕੀਤਾ। ਉਹ ਟੋਕੀਓ ਓਲੰਪਿਕ ਵੀ ਖੇਡਣਾ ਚਾਹੁੰਦੇ ਹਨ?

-ਪੇਸ ਦਾ ਸਫਰ ਅਨੋਖਾ ਰਿਹਾ ਹੈ। ਉਹ 47 ਸਾਲ ਦੇ ਹਨ ਤੇ ਅਜੇ ਵੀ ਖੇਡ ਰਹੇ ਹਨ। ਉਨ੍ਹਾਂ ਸੋਚਿਆ ਸੀ ਕਿ 2020 ਆਖਰੀ ਸਾਲ ਹੋਵੇਗਾ ਪਰ ਕੋਵਿਡ ਕਾਰਨ ਉਹ ਖੇਡ ਰਹੇ ਹਨ। ਉਹ 100 ਗ੍ਰੈਂਡਸਲੈਮ ਤੇ ਅੱਠ ਓਲੰਪਿਕ ਖੇਡਣਾ ਚਾਹੁੰਦੇ ਹਨ। ਇਹ ਇਸ ਨੰੂ ਹਾਸਲ ਕਰ ਸਕਦੇ ਹਨ। ਮੈਂ ਉਨ੍ਹਾਂ ਨੰੂ ਇਸ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।