ਸੁੱਚਾ ਸਿੰਘ, ਅਲੀਵਾਲ : ਬੀਤੇ ਦਿਨੀਂ ਪੰਜਾਬ ਦੇ ਆਈਸੀਐੱਸਈ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀਆਂ ਪੂਨੇ ਵਿਚ ਹੋਈਆ ਖੇਡਾਂ ਵਿਚ ਹਿੱਸਾ ਲਿਆ। ਰਾਸ਼ਟਰੀ ਪੱਧਰ ਦੇ ਚੁਣੇ ਖਿਡਾਰੀਆਂ 'ਚ ਸੰਤ ਫਰਾਂਸਿਸ ਕਾਨਵੈਂਟ ਸਕੂਲ ਘਣੀਏ-ਕੇ-ਬਾਂਗਰ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸੁਖਮਨਪ੍ਰੀਤ ਸਿੰਘ ਨੇ ਵੀ ਸ਼ਾਟਪੁਟ ਵਿਚ ਹਿੱਸਾ ਲਿਆ। ਪੰਜਾਬੀ ਖਿਡਾਰੀ ਸੁਖਮਨਪ੍ਰੀਤ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਪਛਾੜ ਕੇ ਗੋਲਡ ਮੈਡਲ ਸੰਤ ਫਰਾਂਸਿਸ ਕਾਨਵੈਂਟ ਸਕੂਲ ਘਣੀਏ-ਕੇ-ਬਾਂਗਰ ਲਈ ਜਿੱਤ ਲਿਆ। ਖਿਡਾਰੀ ਸੁਖਮਨਪ੍ਰਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਇਸ ਕਾਨਵੈਂਟ ਸਕੂਲ ਦਾ ਨਾਂਮ ਉੱਚਾ ਕੀਤਾ ਹੈ। ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਆਈਸੀਐੱਸਈ ਸਕੂਲਾਂ ਨੂੰ ਇਹ ਗੋਲਡ ਮੈਡਲ ਤਿੰਨ ਸਾਲ ਬਾਅਦ ਪ੍ਰਾਪਤ ਹੋਇਆ ਹੈ। ਇਸ ਲਈ ਪੂਰੇ ਪੰਜਾਬ ਨੂੰ ਇਸ ਖਿਡਾਰੀ 'ਤੇ ਮਾਣ ਹੈ। ਖਿਡਾਰੀ ਸੁਖਮਨਪ੍ਰੀਤ ਸਿੰਘ ਦਾ ਪੂਨੇ ਵਿਚ ਗੋਲਡ ਮੈਡਲ ਜਿੱਤ ਕੇ ਵਾਪਿਸ ਆਉਣ 'ਤੇ ਸੰਤ ਫਰਾਂਸਿਸ ਕਾਨਵੈਂਟ ਸਕੂਲ ਵਿਚ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਤੇ ਵਧਾਈ ਦਿੰਦਿਆ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਨੇ ਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਪ੍ਰਰਾਥਨਾ ਕੀਤੀ ਕਿ ਖਿਡਾਰੀ ਸੁਖਮਨਪ੍ਰੀਤ ਸਿੰਘ ਜ਼ਿੰਦਗੀ ਵਿਚ ਹੋਰ ਪ੍ਰਾਪਤੀਆਂ ਹਾਸਲ ਕਰੇ। ਸਕੂਲ ਡਾਇਰੈਕਟਰ ਦੇ ਉਪਰੰਤ ਸਕੂਲ ਸਿਸਟਰ ਇਲਾਇਸ ਨੇ ਵੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਖੇਡਾਂ ਵਿਚ ਸਫ਼ਲ ਖਿਡਾਰੀ ਹੋਣ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਹੁਸ਼ਿਆਰ ਹੈ। ਸਾਨੂੰ ਇਸ ਖਿਡਾਰੀ 'ਤੇ ਬਹੁਤ ਮਾਣ ਹੈ। ਅਜਿਹੇ ਵਿਦਿਆਰਥੀ ਆਪਣੇ ਮਾਤਾ-ਪਿਤਾ, ਸਕੂਲ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਹੁੰਦੇ ਹਨ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਸਾਡਾ ਹੋਣਹਾਰ ਵਿਦਿਆਰਥੀ ਹੋਰ ਉਚਾਈਆਂ 'ਤੇ ਪਹੰਚੇ। ਸਿਸਟਰ ਜੋਸ਼ਲੀਨ ਨੇ ਇਸ ਖੁਸ਼ੀ ਦੇ ਮੌਕੇ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉੱਚੀਆਂ ਬੁਲੰਦੀਆਂ 'ਤੇ ਪਹੁੰਚਣ ਲਈ ਸਖ਼ਤ ਮਿਹਨਤ, ਸੱਚੀ ਸ਼ਰਧਾ, ਨੈਤਿਕਤਾ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ। ਖਿਡਾਰੀ ਸੁਖਮਨਪ੍ਰਰੀਤ ਸਿੰਘ ਵਿਚ ਸਖ਼ਤ ਮਿਹਨਤ, ਸੱਚੀ ਸ਼ਰਧਾ ਅਤੇ ਨੈਤਿਕਤਾ ਪਹਿਲਾਂ ਹੀ ਸੀ ਤੇ ਉਸ ਦਾ ਮਾਰਗਦਰਸ਼ਨ ਡੀਪੀ ਜਗਮੋਹਨਪਾਲ ਸਿੰਘ ਅਤੇ ਹਰਿੰਦਰ ਸਿੰਘ ਰੰਧਾਵਾ ਨੇ ਕੀਤਾ ਅਤੇ ਮੰਜ਼ਿਲ 'ਤੇ ਪਹੁੰਚਾਣ ਲਈ ਹਰ ਸੰਭਵ ਯਤਨ ਕੀਤਾ। ਇਸ ਉਪਰੰਤ ਚਰਨਜੀਤ ਕੌਰ, ਅੰਜਨਾ ਸ਼ਰਮਾ, ਸੁਖਵਿੰਦਰ ਕੌਰ, ਸਿਮਰਜੀਤ ਸਿੰਘ, ਰਾਜਬੀਰ ਕੌਰ ਆਦਿ ਨੇ ਵਧਾਈ ਦਿੰਦਿਆ ਕਿਹਾ ਕਿ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀ ਨੇ ਤਿੰਨ ਸਾਲ ਬਾਅਦ ਪੰਜਾਬ ਲਈ ਗੋਲਡ ਮੈਡਲ ਜਿੱਤਿਆ ਅਤੇ ਰਾਸ਼ਟਰੀ ਪੱਧਰ 'ਤੇ ਸਕੂਲ ਦਾ ਤੇ ਪੰਜਾਬ ਦਾ ਨਾਂਮ ਉੱਚਾ ਕੀਤਾ ਹੈ। ਇਸ ਸਮੇਂ ਸਕੂਲ ਮੈਨੇਜਮੈਂਟ ਅਤੇ ਅਧਿਆਪਕ ਹਾਜ਼ਰ ਸਨ।